pa_obs/content/27.md

6.1 KiB
Raw Permalink Blame History

ਚੰਗੇ ਸਾਮਰੀ ਦੀ ਕਹਾਣੀ

OBS Image

ਇੱਕ ਦਿਨ ਇੱਕ ਸ਼ਰ੍ਹਾ ਦਾ ਸਿਖਾਉਣ ਵਾਲਾ ਯਹੂਦੀ ਯਿਸੂ ਨੂੰ ਪਰਖਣ ਲਈ ਉਸ ਕੋਲ ਇਹ ਕਹਿੰਦਾ ਹੋਇਆ ਆਇਆ, “ਗੁਰੂ ਜੀ, ਅਨੰਤ ਜੀਵਨ ਪਾਉਣ ਲਈ ਮੈਂ ਕੀ ਕਰਾਂ ?”ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਦੀ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ ?”

OBS Image

ਸ਼ਰ੍ਹਾ ਦੇ ਸਿਖਾਉਣ ਵਾਲੇ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੀ ਸ਼ਰ੍ਹਾ ਕਹਿੰਦੀ ਹੈ, “ਤੂੰ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਪੂਰੀ ਜਾਨ ਨਾਲ, ਪੂਰੇ ਬਲ ਨਾਲ ਅਤੇ ਪੂਰੇ ਮਨ ਨਾਲ ਪਿਆਰ ਕਰ |ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ |”ਯਿਸੂ ਨੇ ਉੱਤਰ ਦਿੱਤਾ, “ਤੂੰ ਬਿਲਕੁਲ ਠੀਕ ਕਿਹਾ ਹੈਂ !ਜੇਕਰ ਤੂੰ ਅਜਿਹਾ ਕਰੇਂਗਾ ਤਾਂ ਤੂੰ ਜੀਵੇਂਗਾ |”

OBS Image

ਪਰ ਸ਼ਰ੍ਹਾ ਦਾ ਸਿਖਾਉਣ ਵਾਲਾ ਸਬੂਤ ਦੇਣਾ ਚਾਹੁੰਦਾ ਸੀ ਕਿ ਉਹ ਧਰਮੀ ਹੈ, ਇਸ ਲਈ ਉਸ ਨੇ ਪੁੱਛਿਆ, “ਮੇਰਾ ਗੁਆਂਢੀ ਕੌਣ ਹੈ ?”

OBS Image

ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਨੂੰ ਇੱਕ ਕਹਾਣੀ ਦੱਸਦੇ ਹੋਏ ਉੱਤਰ ਦਿੱਤਾ |“ਇੱਕ ਵਾਰ ਇੱਕ ਯਹੂਦੀ ਵਿਅਕਤੀ ਸੀ ਜੋ ਯਰੂਸ਼ਲਮ ਤੋਂ ਯਰੀਹੋ ਨੂੰ ਜਾਣ ਵਾਲੀ ਸੜਕ ਤੇ ਜਾ ਰਿਹਾ ਸੀ |”

OBS Image

ਜਦੋਂ ਵਿਅਕਤੀ ਜਾ ਰਿਹਾ ਸੀ ਉਸ ਉੱਤੇ ਡਾਕੂਆਂ ਦੇ ਝੁੰਡ ਨੇ ਹਮਲਾ ਕੀਤਾ |ਉਹ ਉਸਦਾ ਸਭ ਕੁੱਝ ਲੈ ਗਏ ਅਤੇ ਉਸ ਨੂੰ ਮਾਰ ਕੇ ਅੱਧ ਮਰਿਆ ਕਰਕੇ ਛੱਡ ਕੇ ਚਲੇ ਗਏ |ਤਦ ਉਹ ਚਲੇ ਗਏ |”

OBS Image

“ਉਸ ਦੇ ਇੱਕ ਦਮ ਬਾਅਦ, ਇੱਕ ਯਹੂਦੀ ਜਾਜਕ ਉਸੇ ਰਾਹ ਲੰਘਿਆ |ਜਦੋਂ ਉਸ ਧਰਮ ਦੇ ਆਗੂ ਨੇ ਉਸ ਵਿਅਕਤੀ ਨੂੰ ਦੇਖਿਆ ਜਿਸ ਨੂੰ ਮਾਰਿਆ ਅਤੇ ਲੁੱਟਿਆ ਗਿਆ ਸੀ ਉਹ ਸੜਕ ਦੇ ਪਾਸਿਓਂ ਹੋ ਕੇ ਲੰਘ ਗਿਆ |

OBS Image

“ਥੋੜ੍ਹੀ ਦੇਰ ਬਾਅਦ ਹੀ ਇੱਕ ਲੇਵੀ ਉਸੇ ਰਸਤੇ ਆਇਆ |(ਲੇਵੀ ਯਹੂਦੀਆਂ ਦਾ ਇੱਕ ਗੋਤਰ ਸੀ ਜੋ ਮੰਦਰ ਵਿੱਚ ਜਾਜਕਾਂ ਦੀ ਸਹਾਇਤਾ ਕਰਦੇ ਸਨ |)ਲੇਵੀ ਵੀ ਸੜਕ ਦੇ ਪਾਸੇ ਹੋ ਕੇ ਲੰਘ ਗਿਆ, ਉਸ ਵਿਅਕਤੀ ਨੂੰ ਅੱਖੀਓਂ ਓਹਲੇ ਕਰਦਾ ਹੋਇਆ ਜਿਸ ਨੂੰ ਮਦਦ ਦੀ ਲੋੜ ਸੀ |

OBS Image

“ਅਗਲਾ ਵਿਅਕਤੀ ਜਿਹੜਾ ਉਸੇ ਰਸਤਿਓਂ ਆ ਰਿਹਾ ਸੀ ਉਹ ਇੱਕ ਸਾਮਰੀ ਵਿਅਕਤੀ ਸੀ |(ਸਾਮਰੀ ਯਹੂਦੀਆਂ ਦੀ ਅੰਸ਼ ਵਿੱਚੋਂ ਸਨ ਜਿਹਨਾਂ ਨੇ ਹੋਰ ਜਾਤੀਆਂ ਦੇ ਲੋਕਾਂ ਵਿੱਚ ਵਿਆਹ ਕੀਤੇ ਸਨ |ਸਾਮਰੀ ਅਤੇ ਯਹੂਦੀ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ )ਪਰ ਜਦੋਂ ਸਾਮਰੀ ਨੇ ਯਹੂਦੀ ਆਦਮੀ ਨੂੰ ਦੇਖਿਆ, ਉਸ ਨੇ ਉਸ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਨੂੰ ਮਹਿਸੂਸ ਕੀਤਾ |ਉਸ ਨੇ ਉਸ ਦੀ ਦੇਖ ਭਾਲ ਕੀਤੀ ਅਤੇ ਉਸਦੇ ਜਖ਼ਮਾਂ ਤੇ ਪੱਟੀਆਂ ਬੰਨ੍ਹੀਆਂ |”

OBS Image

“ਤਦ ਸਾਮਰੀ ਨੇ ਉਸ ਬੰਦੇ ਨੂੰ ਆਪਣੇ ਗਧੇ ਤੇ ਲੱਦਿਆ ਅਤੇ ਸੜਕ ਦੇ ਕਿਨਾਰੇ ਇੱਕ ਸਰਾਂ ਵਿੱਚ ਉਸ ਦੇ ਦੇਖ ਭਾਲ ਕਰਨ ਲਈ ਲੈ ਗਿਆ |”

OBS Image

“ਅਗਲੇ ਦਿਨ, ਸਾਮਰੀ ਨੇ ਆਪਣੇ ਰਾਹ ਜਾਣਾ ਸੀ |ਉਸ ਨੇ ਉਸ ਸਰਾਂ ਦੇ ਮਾਲਕ ਨੂੰ ਉਸ ਬੰਦੇ ਦੀ ਦੇਖ ਭਾਲ ਕਰਨ ਲਈ ਕੁੱਝ ਪੈਸੇ ਦਿੱਤੇ ਅਤੇ ਕਿਹਾ, “ਉਸ ਦੀ ਦੇਖ ਭਾਲ ਕਰਨਾ ਅਤੇ ਜੇ ਇਸ ਤੋਂ ਇਲਾਵਾ ਹੋਰ ਖ਼ਰਚ ਹੋਵੇ ਤਾਂ ਮੈਂ ਵਾਪਸੀ ਤੇ ਉਹ ਖ਼ਰਚ ਦੇ ਦੇਵਾਂਗਾ |”

OBS Image

ਤਦ ਯਿਸੂ ਨੇ ਸ਼ਰ੍ਹਾ ਦੇ ਸਿਖਾਉਣ ਵਾਲੇ ਤੋਂ ਪੁੱਛਿਆ, “ਤੂੰ ਕੀ ਸੋਚਦਾ ਹੈਂ?ਇਹਨਾ ਤਿੰਨਾਂ ਵਿਅਕਤੀਆਂ ਵਿੱਚੋਂ ਉਸ ਮਾਰੇ ਲੁੱਟੇ ਵਿਅਕਤੀ ਦਾ ਗੁਆਂਢੀ ਕੌਣ ਸੀ ?”ਉਸ ਨੇ ਉੱਤਰ ਦਿੱਤਾ, “ਉਹ ਜੋ ਉਸ ਪ੍ਰਤੀ ਦਯਾਵਾਨ ਸੀ |”ਯਿਸੂ ਨੇ ਉੱਤਰ ਦਿੱਤਾ, “ਤੂੰ ਜਾ ਅਤੇ ਤੂੰ ਵੀ ਉਸੇ ਤਰ੍ਹਾਂ ਕਰ |“

ਬਾਈਬਲ ਕਹਾਣੀ ਵਿੱਚੋਂ ਲੂਕਾ - 10:25-37