pa_obs/content/26.md

6.4 KiB
Raw Permalink Blame History

ਯਿਸੂ ਆਪਣੀ ਸੇਵਕਾਈ ਸ਼ੁਰੂ ਕਰਦਾ

OBS Image

ਸ਼ੈਤਾਨ ਦੀ ਪ੍ਰੀਖਿਆ ਜਿੱਤਣ ਤੋਂ ਬਾਅਦ ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਕੇ ਗਲੀਲ ਦੇ ਇਲਾਕੇ ਵਿੱਚ ਆਇਆ ਜਿੱਥੇ ਉਹ ਰਿਹਾ ਸੀ |ਯਿਸੂ ਸਿੱਖਿਆ ਦਿੰਦਾ ਹੋਇਆ ਜਗ੍ਹਾ ਜਗ੍ਹਾ ਗਿਆ |ਸਭ ਉਸਦੀ ਪ੍ਰਸ਼ੰਸਾ ਕਰਦੇ ਸਨ |

OBS Image

ਯਿਸੂ ਨਾਸਰਤ ਦੇ ਨਗਰ ਵਿੱਚ ਗਿਆ ਜਿੱਥੇ ਉਹ ਆਪਣੇ ਬਚਪਨ ਵਿੱਚ ਰਹਿੰਦਾ ਸੀ |ਸਬਤ ਦੇ ਦਿਨ ਉਹ ਮੰਦਰ ਵਿੱਚ ਗਿਆ |ਉਹਨਾਂ ਨੇ ਉਸ ਦੇ ਹੱਥ ਵਿੱਚ ਪੜ੍ਹਨ ਲਈ ਯਸਾਯਾਹ ਨਬੀ ਦੀ ਪੋਥੀ ਦਿੱਤੀ |ਯਿਸੂ ਨੇ ਪੋਥੀ ਖੋਲ੍ਹੀ ਅਤੇ ਲੋਕਾਂ ਲਈ ਉਸਦਾ ਇੱਕ ਭਾਗ ਪੜ੍ਹਿਆ |

OBS Image

ਯਿਸੂ ਨੇ ਪੜ੍ਹਿਆ, “ਪਰਮੇਸ਼ੁਰ ਨੇ ਮੈਨੂੰ ਆਪਣਾ ਆਤਮਾ ਦਿੱਤਾ ਹੈ ਕਿ ਗਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ, ਬੰਧੂਆਂ ਨੂੰ ਅਜ਼ਾਦੀ, ਅੰਨ੍ਹਿਆਂ ਨੂੰ ਦੇਖਣ, ਅਤੇ ਦੱਬਿਆਂ ਹੋਇਆਂ ਨੂੰ ਛੁਟਕਾਰੇ ਦਾ ਪ੍ਰਚਾਰ ਕਰਾਂ |ਇਹ ਪਰਮੇਸ਼ੁਰ ਦੀ ਮਨਜ਼ੂਰੀ ਦਾ ਵਰ੍ਹਾ ਹੈ |

OBS Image

ਤਦ ਯਿਸੂ ਬੈਠ ਗਿਆ |ਹਰ ਇੱਕ ਨੇ ਉਸ ਨੂੰ ਗੌਰ ਨਾਲ ਦੇਖਿਆ |ਉਹ ਇਸ ਵਚਨ ਦੇ ਭਾਗ ਨੂੰ ਜਾਣਦੇ ਸਨ ਜੋ ਉਸਨੇ ਹੁਣੇ ਪੜ੍ਹਿਆ ਸੀ ਉਹ ਮਸੀਹ ਨਾਲ ਸੰਬੰਧਿਤ ਸੀ |ਯਿਸੂ ਨੇ ਕਿਹਾ, “ਮੈਂ ਜੋ ਵਚਨ ਪੜ੍ਹੇ ਹਨ ਉਹ ਅੱਜ ਤੁਹਾਡੇ ਵਿੱਚ ਪੂਰੇ ਹੋਏ |”ਸਭ ਲੋਕ ਹੈਰਾਨ ਸਨ |“ਕੀ ਇਹ ਯੂਸਫ਼ ਦਾ ਪੁੱਤਰ ਨਹੀਂ ਹੈ ?” ਉਹਨਾਂ ਨੇ ਕਿਹਾ |

OBS Image

ਤਦ ਯਿਸੂ ਨੇ ਕਿਹਾ, “ਇਹ ਸੱਚ ਹੈ ਕਿ ਕੋਈ ਵੀ ਨਬੀ ਆਪਣੇ ਪਿੰਡ ਵਿੱਚ ਸਵਿਕਾਰ ਨਹੀਂ ਕੀਤਾ ਜਾਂਦਾ |ਏਲੀਯਾਹ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾ ਸਨ |ਪਰ ਜਦੋਂ ਸਾਢੇ ਤਿੰਨ ਸਾਲ ਲਈ ਅਕਾਲ ਪੈ ਗਿਆ, ਪਰਮੇਸ਼ੁਰ ਨੇ ਏਲੀਯਾਹ ਨੂੰ ਇਸਰਾਏਲ ਵਿੱਚ ਵਿਧਵਾ ਦੀ ਮਦਦ ਕਰਨ ਲਈ ਨਹੀਂ ਭੇਜਿਆ ਪਰ ਇਸ ਦੀ ਬਜਾਇ ਦੂਸਰੇ ਦੇਸ ਵਿੱਚ ਵਿਧਵਾ ਕੋਲ ਭੇਜਿਆ |”

OBS Image

ਯਿਸੂ ਨੇ ਲਗਾਤਾਰ ਕਹਿਣਾ ਜਾਰੀ ਰੱਖਿਆ, “ਅਤੇ ਅਲੀਸ਼ਾ ਦੇ ਦਿਨਾਂ ਵਿੱਚ ਇਸਰਾਏਲ ਵਿੱਚ ਬਹੁਤ ਸਾਰੇ ਲੋਕ ਚਮੜੀ ਦੀ ਬਿਮਾਰੀ ਨਾਲ ਬੀਮਾਰ ਸਨ |”ਪਰ ਨੇ ਅਲੀਸ਼ਾ ਨੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੰਗਾ ਕੀਤਾ |ਉਸਨੇ ਸਿਰਫ਼ ਨਾਮਾਨ ਨੂੰ ਹੀ ਚੰਗਾ ਕੀਤਾ ਜੋ ਇਸਰਾਏਲ ਦੇ ਦੁਸ਼ਮਣਾਂ ਦਾ ਕਮਾਂਡਰ ਸੀ |ਜਿਹੜੇ ਲੋਕ ਯਿਸੂ ਨੂੰ ਸੁਣ ਰਹੇ ਸਨ ਉਹ ਯਹੂਦੀ ਸਨ |ਜਦੋਂ ਉਹਨਾਂ ਨੇ ਉਸਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਹੋਏ |

OBS Image

ਨਾਸਰਤ ਦੇ ਲੋਕਾਂ ਨੇ ਯਿਸੂ ਨੂੰ ਮੰਦਰ ਵਿੱਚੋਂ ਖਿੱਚ ਕੇ ਬਾਹਰ ਕਰ ਦਿੱਤਾ ਅਤੇ ਉਸ ਨੂੰ ਪਹਾੜੀ ਦੇ ਕਿਨਾਰੇ ਕੋਲ ਲੈ ਆਏ ਤਾਂ ਜੋ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦੇਣ |ਪਰ ਯਿਸੂ ਲੋਕਾਂ ਵਿੱਚੋਂ ਖਿਸਕ ਕੇ ਨਿੱਕਲ ਗਿਆ ਅਤੇ ਨਾਸਰਤ ਤੋਂ ਬਾਹਰ ਚੱਲਿਆ ਗਿਆ |

OBS Image

ਤਦ ਯਿਸੂ ਗਲੀਲ ਦੇ ਸਾਰੇ ਇਲਾਕੇ ਵਿੱਚ ਗਿਆ ਅਤੇ ਇੱਕ ਵੱਡੀ ਭੀੜ ਉਸ ਦੇ ਕੋਲ ਆਈ |ਉਹ ਉਸ ਕੋਲ ਬਹੁਤ ਸਾਰੇ ਬੀਮਾਰ ਜੋ ਅਪਾਹਿਜ ਲੋਕਾਂ ਨੂੰ ਲੈ ਕੇ ਆਏ ਜਿਹਨਾਂ ਵਿੱਚ ਅੰਨ੍ਹੇ , ਲੰਗੜੇ ਅਤੇ ਗੂੰਗੇ ਵੀ ਸਨ ਅਤੇ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ |

OBS Image

ਬਹੁਤ ਸਾਰੇ ਲੋਕ ਜਿਹਨਾਂ ਨੂੰ ਭੂਤ ਚਿੰਬੜੇ ਸਨ ਯਿਸੂ ਕੋਲ ਲਿਆਂਦੇ |ਯਿਸੂ ਦੇ ਹੁਕਮ ਅਨੁਸਾਰ, ਭੂਤ ਲੋਕਾਂ ਵਿੱਚੋਂ ਬਾਹਰ ਆਏ ਅਤੇ ਆਮ ਤੌਰ ਤੇ ਇਹ ਕਹਿੰਦੇ ਸਨ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ !”ਲੋਕਾਂ ਦੀ ਭੀੜ ਹੈਰਾਨ ਹੋਈ ਅਤੇ ਪਰਮੇਸ਼ੁਰ ਦੀ ਮਹਿਮਾ ਕੀਤੀ |

OBS Image

ਤਦ ਯਿਸੂ ਨੇ ਬਾਰਾਂ ਆਦਮੀ ਚੁਣੇ ਅਤੇ ਉਹ ਚੇਲੇ ਕਹਾਏ |ਚੇਲਿਆਂ ਨੇ ਯਿਸੂ ਨਾਲ ਯਾਤਰਾ ਕੀਤੀ ਅਤੇ ਉਸ ਕੋਲੋਂ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਸਿੱਖੀਆਂ |

ਬਾਈਬਲ ਕਹਾਣੀ ਵਿੱਚੋਂ ਮੱਤੀ - 4:12-25, ਮਰਕੁਸ - 1:14-15, 35-39; 3:13-21; ਲੂਕਾ - 4:14-30, 38-44