pa_obs/content/25.md

4.0 KiB
Raw Permalink Blame History

ਸ਼ੈਤਾਨ ਯਿਸੂ ਦੀ ਪਰਖ ਕਰਦਾ

OBS Image

ਯਿਸੂ ਦੇ ਬਪਤਿਸਮੇ ਦੇ ਇੱਕ ਦਮ ਬਾਅਦ ਪਵਿੱਤਰ ਆਤਮਾ ਉਸ ਨੂੰ ਜੰਗਲ ਵਿੱਚ ਲੈ ਗਿਆ ਜਿੱਥੇ ਉਸ ਨੇ ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਿਆ |ਸ਼ੈਤਾਨ ਯਿਸੂ ਕੋਲ ਆਇਆ ਅਤੇ ਉਸ ਨੇ ਉਸ ਨੂੰ ਪਰੀਖਿਆ ਵਿੱਚ ਪਾਇਆ ਕਿ ਉਹ ਪਾਪ ਕਰੇ |

OBS Image

ਸ਼ੈਤਾਨ ਨੇ ਯਿਸੂ ਨੂੰ ਇਹ ਕਹਿੰਦੇ ਹੋਏ ਪਰਖ ਕੀਤੀ, “ਅਗਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਇਹਨਾਂ ਪੱਥਰਾਂ ਨੂੰ ਕਹਿ ਕੇ ਇਹ ਰੋਟੀ ਬਣ ਜਾਣ ਤਾਂ ਕਿ ਤੂੰ ਖਾ ਸਕੇ |

OBS Image

ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਦੇ ਵਚਨ ਵਿੱਚ ਲਿੱਖਿਆ ਹੈ, ਜੀਊਣ ਲਈ ਲੋਕਾਂ ਨੂੰ ਸਿਰਫ਼ ਰੋਟੀ ਦੀ ਜ਼ਰੂਰਤ ਹੀ ਨਹੀਂ, ਪਰ ਹਰ ਵਚਨ ਜਿਹੜਾ ਪਰਮੇਸ਼ੁਰ ਦੇ ਮੂੰਹ ਤੋਂ ਨਿੱਕਲਦਾ ਹੈ ਉਸ ਦੀ ਜ਼ਰੂਰਤ ਹੈ !”

OBS Image

ਸ਼ੈਤਾਨ ਯਿਸੂ ਨੂੰ ਮੰਦਰ ਦੇ ਉੱਚੇ ਕਿੰਗਰੇ ਤੇ ਲੈ ਗਿਆ ਅਤੇ ਕਿਹਾ, “ ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇਹ ਕਿਉਂਕਿ ਲਿਖਿਆ ਹੈ ,”ਪਰਮੇਸ਼ੁਰ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਕਿ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਅਤੇ ਤੇਰਾ ਪੈਰ ਪੱਥਰ ਨਾਲ ਨਾ ਟਕਰਾਏਗਾ |”

OBS Image

ਪਰ ਯਿਸੂ ਨੇ ਸ਼ੈਤਾਨ ਨੂੰ ਵਚਨ ਵਿੱਚੋਂ ਹਵਾਲਾ ਦਿੰਦੇ ਹੋਏ ਉੱਤਰ ਦਿੱਤਾ |ਉਸ ਨੇ ਕਿਹਾ, “ਵਚਨ ਵਿੱਚ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਹੈ, “ਆਪਣੇ ਪ੍ਰਭੂ ਪਰਮੇਸ਼ੁਰ ਦੀ ਪਰਖ ਨਾ ਕਰੋ |”

OBS Image

ਸ਼ੈਤਾਨ ਨੇ ਯਿਸੂ ਨੂੰ ਸੰਸਾਰ ਦੇ ਸਾਰੇ ਰਾਜ ਦਿਖਾਏ ਅਤੇ ਉਹਨਾਂ ਦੀ ਮਹਿਮਾ ਵੀ ਅਤੇ ਕਿਹਾ, “ਅਗਰ ਤੂੰ ਝੁੱਕ ਕੇ ਮੈਨੂੰ ਸਜ਼ਦਾ ਕਰੇਂ ਅਤੇ ਮੇਰੀ ਅਰਾਧਨਾ ਕਰੇ ਤਾਂ ਮੈਂ ਇਹ ਸਭ ਤੈਨੂੰ ਦੇਵਾਂਗਾ|”

OBS Image

ਯਿਸੂ ਨੇ ਉੱਤਰ ਦਿੱਤਾ, “ਸ਼ੈਤਾਨ ਮੇਰੇ ਕੋਲੋਂ ਦੂਰ ਚਲਿਆ ਜਾਹ!ਪਰਮੇਸ਼ੁਰ ਦੇ ਵਚਨ ਵਿੱਚ ਉਸ ਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਹੈ, “ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਦੀ ਬੰਦਗੀ ਅਤੇ ਸੇਵਾ ਕਰ |”

OBS Image

ਯਿਸੂ ਸ਼ੈਤਾਨ ਦੀਆਂ ਪ੍ਰੀਖਿਆਵਾਂ ਵਿੱਚ ਨਹੀਂ ਫਸਿਆ ਇਸ ਲਈ ਸ਼ੈਤਾਨ ਉਸ ਕੋਲੋਂ ਚਲਾ ਗਿਆ |ਤਦ ਦੂਤ ਆਏ ਅਤੇ ਯਿਸੂ ਦੀ ਟਹਿਲ-ਸੇਵਾ ਕੀਤੀ |

ਬਾਈਬਲ ਕਹਾਣੀ ਵਿੱਚੋਂ ਮੱਤੀ - 4:1-11; ਮਰਕੁਸ 1:12-13; ਲੂਕਾ - 4:1-13.