pa_obs/content/24.md

5.7 KiB
Raw Permalink Blame History

ਯੂਹੰਨਾ ਯਿਸੂ ਨੂੰ ਬਪਤਿਸਮਾ ਦਿੰਦਾ

OBS Image

ਯੂਹੰਨਾ, ਜ਼ਕਰਯਾਹ ਅਤੇ ਇਲੀਸਬਤ ਦਾ ਪੁੱਤਰ ਜੁਆਨ ਹੋ ਕੇ ਨਬੀ ਬਣਿਆ |ਉਹ ਜੰਗਲ ਵਿੱਚ ਰਿਹਾ, ਜੰਗਲੀ ਸ਼ਹਿਦ ਅਤੇ ਟਿੱਡੀਆਂ ਖਾਂਦਾ ਸੀ, ਊਠ ਦੇ ਵਾਲਾਂ ਦੇ ਕੱਪੜੇ ਪਾਉਂਦਾ ਸੀ |

OBS Image

ਬਹੁਤ ਸਾਰੇ ਲੋਕ ਜੰਗਲ ਵਿੱਚ ਯੂਹੰਨਾ ਨੂੰ ਸੁਣਨ ਲਈ ਆਉਂਦੇ ਸਨ |ਉਸ ਨੇ ਉਹਨਾਂ ਨੂੰ ਪ੍ਰਚਾਰ ਕੀਤਾ, ਇਹ ਕਹਿੰਦਿਆ, “ਤੋਬਾ ਕਰੋ, ਪਰਮੇਸ਼ੁਰ ਦਾ ਰਾਜ ਨੇੜੇ ਹੈ!”

OBS Image

ਜਦੋਂ ਲੋਕਾਂ ਨੇ ਯੂਹੰਨਾ ਦਾ ਸੰਦੇਸ਼ ਸੁਣਿਆ, ਬਹੁਤਿਆਂ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਯੂਹੰਨਾ ਨੇ ਉਹਨਾਂ ਨੂੰ ਬਪਤਿਸਮਾ ਦਿੱਤਾ |ਬਹੁਤ ਸਾਰੇ ਧਾਰਮਿਕ ਆਗੂ ਵੀ ਯੂਹੰਨਾ ਕੋਲੋਂ ਬਪਤਿਸਮਾ ਲੈਣ ਆਏ, ਪਰ ਉਹਨਾਂ ਨੇ ਆਪਣੇ ਪਾਪਾਂ ਨੂੰ ਨਾ ਮੰਨਿਆ ਅਤੇ ਨਾ ਤੋਬਾ ਕੀਤੀ |

OBS Image

ਯੂਹੰਨਾ ਨੇ ਧਾਰਮਿਕ ਆਗੂਆਂ ਨੂੰ ਕਿਹਾ, “ਤੁਸੀਂ ਜ਼ਹਿਰੀਲੇ ਸੱਪੋ !”ਤੋਬਾ ਕਰੋ ਅਤੇ ਆਪਣੇ ਸੁਭਾਓ ਨੂੰ ਬਦਲੋ |ਹਰ ਦਰੱਖ਼ਤ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਕੱਟਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ |”ਯੂਹੰਨਾ ਨੇ ਪੂਰਾ ਕੀਤਾ ਜੋ ਕੁੱਝ ਨਬੀਆਂ ਨੇ ਉਸ ਬਾਰੇ ਕਿਹਾ ਸੀ, “ਦੇਖੋ, ਮੈਂ ਆਪਣੇ ਸੰਦੇਸ਼ਵਾਹਕ ਨੂੰ ਤੇਰੇ ਅੱਗੇ ਅੱਗੇ ਭੇਜਦਾ ਹਾਂ, ਜੋ ਤੇਰੇ ਮਾਰਗ ਨੂੰ ਤਿਆਰ ਕਰੇਗਾ |”

OBS Image

ਕਈ ਯਹੂਦੀਆਂ ਨੇ ਯੂਹੰਨਾ ਤੋਂ ਪੁੱਛਿਆ ਕਿ ਕੀ ਉਹ ਮਸੀਹ ਹੈ ? ਯੂਹੰਨਾ ਨੇ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ, ਪਰ ਮੇਰੇ ਤੋਂ ਬਾਅਦ ਕੋਈ ਆ ਰਿਹਾ ਹੈ|ਉਹ ਮਹਾਨ ਹੈ, ਕਿ ਮੈਂ ਉਸਦੀ ਜੁੱਤੀ ਦਾ ਤਸਮਾਂ ਵੀ ਖੋਲ੍ਹਣ ਦੇ ਯੋਗ ਨਹੀਂ ਹਾਂ|”

OBS Image

ਅਗਲੇ ਦਿਨ ਯਿਸੂ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਇਆ |ਜਦੋਂ ਯੂਹੰਨਾ ਨੇ ਯਿਸੂ ਨੂੰ ਦੇਖਿਆ, ਉਸ ਨੇ ਕਿਹਾ, “ਦੇਖੋ!ਉਹ ਪਰਮੇਸ਼ੁਰ ਦਾ ਮੇਮਣਾ ਹੈ ਜੋ ਜਗਤ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ ਹੈ |”

OBS Image

ਯੂਹੰਨਾ ਨੇ ਯਿਸੂ ਨੂੰ ਕਿਹਾ, “ਮੈਂ ਤੈਨੂੰ ਬਪਤਿਸਮਾ ਦੇਣ ਦੇ ਯੋਗ ਨਹੀਂ ਹਾਂ |ਇਸ ਦੀ ਬਜਾਇ ਤੂੰ ਮੈਨੂੰ ਬਪਤਿਸਮਾ ਦੇ |”ਪਰ ਯਿਸੂ ਨੇ ਕਿਹਾ, “ਤੂੰ ਮੈਨੂੰ ਬਪਤਿਸਮਾ ਦੇ, ਕਿਉਂਕਿ ਇਹੀ ਕਰਨਾ ਚੰਗਾ ਹੈ |”ਇਸ ਲਈ ਯੂਹੰਨਾ ਨੇ ਉਸ ਨੂੰ ਬਪਤਿਸਮਾ ਦਿੱਤਾ, ਚਾਹੇ ਯਿਸੂ ਨੇ ਕੋਈ ਪਾਪ ਨਹੀਂ ਕੀਤਾ ਸੀ |

OBS Image

ਜਦੋਂ ਯਿਸੂ ਬਪਤਿਸਮੇ ਤੋਂ ਬਾਅਦ ਪਾਣੀ ਵਿੱਚੋਂ ਬਾਹਰ ਆਇਆ, ਪਰਮੇਸ਼ੁਰ ਦਾ ਆਤਮਾ ਕਬੂਤਰ ਦੇ ਰੂਪ ਵਿੱਚ ਉੱਤਰਿਆ ਅਤੇ ਉਸ ਉੱਪਰ ਬੈਠ ਗਿਆ |ਉਸੇ ਸਮੇਂ, ਸਵਰਗ ਤੋਂ ਪਰਮੇਸ਼ੁਰ ਦੀ ਅਵਾਜ਼ ਇਹ ਕਹਿੰਦੇ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਬਹੁਤ ਪਰਸੰਨ ਹਾਂ |”

OBS Image

ਪਰਮੇਸ਼ੁਰ ਨੇ ਯੂਹੰਨਾ ਨੂੰ ਦੱਸਿਆ ਹੋਇਆ ਸੀ, “ਪਵਿੱਤਰ ਆਤਮਾ ਆਵੇਗਾ ਅਤੇ ਜਿਸ ਕਿਸੇ ਉੱਤੇ ਆ ਕੇ ਠਹਿਰੇ ਜਿਸ ਨੂੰ ਤੂੰ ਬਪਤਿਸਮਾ ਦਿੰਦਾ ਹੈ |ਉਹ ਵਿਅਕਤੀ ਪਰਮੇਸ਼ੁਰ ਦਾ ਪੁੱਤਰ ਹੈ |”ਸਿਰਫ਼ ਇੱਕੋ ਹੀ ਪਰਮੇਸ਼ੁਰ ਹੈ |ਪਰ ਜਦੋਂ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ, ਉਸ ਨੇ ਪਿਤਾ ਨੂੰ ਗੱਲ ਕਰਦੇ ਸੁਣਿਆ, ਪਰਮੇਸ਼ੁਰ ਦੇ ਪੁੱਤਰ ਨੂੰ ਦੇਖਿਆ, ਯਿਸੂ ਕੌਣ ਹੈ ਅਤੇ ਉਸ ਨੇ ਪਵਿੱਤਰ ਆਤਮਾ ਨੂੰ ਦੇਖਿਆ |

ਬਾਈਬਲ ਕਹਾਣੀ ਵਿੱਚੋਂ ਮੱਤੀ - 3; ਮਰਕੁਸ - 1: 9-11; ਲੂਕਾ - 3:1-23