pa_obs/content/23.md

6.8 KiB
Raw Permalink Blame History

ਯਿਸੂ ਦਾ ਜਨਮ

OBS Image

ਮਰਿਯਮ ਦੀ ਕੁੜਮਾਈ ਇੱਕ ਧਰਮੀ ਜਨ ਨਾਲ ਹੋਈ ਸੀ, ਜਿਸ ਦਾ ਨਾਮ ਯੂਸੁਫ਼ ਸੀ |ਜਦੋਂ ਉਸ ਨੂੰ ਪਤਾ ਲੱਗਾ ਕਿ ਮਰਿਯਮ ਗਰਭਵੰਤੀ ਹੈ ਤਾਂ ਉਸ ਨੂੰ ਪਤਾ ਸੀ ਕਿ ਇਹ ਉਸ ਦਾ ਬੱਚਾ ਨਹੀਂ ਹੈ |ਉਹ ਮਰਿਯਮ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਨੂੰ ਚੁੱਪ ਚਾਪ ਤਿਆਗ ਦੇਣ ਦਾ ਫੈਸਲਾ ਕੀਤਾ |ਇਸ ਤੋਂ ਪਹਿਲਾਂ ਕਿ ਉਹ ਇਸ ਤਰ੍ਹਾਂ ਕਰਦਾ ਇੱਕ ਦੂਤ ਉਸ ਕੋਲ ਆਇਆ ਅਤੇ ਉਸ ਨਾਲ ਸੁਫ਼ਨੇ ਵਿੱਚ ਗੱਲ ਕੀਤੀ |

OBS Image

ਦੂਤ ਨੇ ਕਿਹਾ, “ਯੂਸੁਫ਼ , ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ |ਜਿਹੜਾ ਬੱਚਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵਲੋਂ ਹੈ |ਉਹ ਪੁੱਤਰ ਜਣੇਗੀ |ਉਸ ਦਾ ਨਾਮ ਯਿਸੂ ਰੱਖੀਂ (ਉਸ ਦਾ ਮਤਲਬ ਹੈ, “ਯਹੋਵਾਹ ਬਚਾਉਂਦਾ ਹੈ”), ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ |”

OBS Image

ਇਸ ਲਈ ਯੂਸੁਫ਼ ਨੇ ਮਰਿਯਮ ਨਾਲ ਵਿਆਹ ਕਰ ਲਿਆ ਅਤੇ ਉਸ ਨੂੰ ਪਤਨੀ ਦੇ ਰੂਪ ਵਿੱਚ ਆਪਣੇ ਘਰ ਲੈ ਆਇਆ ਪਰ ਜਦ ਤੱਕ ਉਸ ਨੇ ਜਨਮ ਨਾ ਦੇ ਦਿੱਤਾ ਉਸ ਨਾਲ ਸੰਗ ਨਾ ਕੀਤਾ |

OBS Image

ਜਦੋਂ ਮਰਿਯਮ ਦੇ ਜਨਮ ਦੇਣ ਦਾ ਸਮਾਂ ਨੇੜੇ ਆ ਗਿਆ, ਰੋਮੀ ਸਰਕਾਰ ਨੇ ਸਭ ਲਈ ਹੁਕਮ ਜਾਰੀ ਕੀਤਾ ਕਿ ਉਹ ਜਨ-ਗਣਨਾ ਲਈ ਆਪਣੇ ਪੁਰਖਿਆਂ ਦੇ ਨਗਰਾਂ ਵਿੱਚ ਜਾਣ |ਯੂਸੁਫ਼ ਅਤੇ ਮਰਿਯਮ ਨੂੰ ਆਪਣੇ ਨਿਵਾਸ ਸਥਾਨ ਨਾਸਰਤ ਤੋਂ ਬੈਤਲਹਮ ਜਾਣ ਲਈ ਲੰਬਾ ਸਫ਼ਰ ਤਹਿ ਕਰਨਾ ਪਿਆ ਕਿਉਂਕਿ ਉਹਨਾਂ ਦਾ ਪੁਰਖਾ ਦਾਊਦ ਸੀ ਜਿਸ ਦਾ ਜੱਦੀ ਨਗਰ ਬੈਤਲਹਮ ਸੀ |

OBS Image

ਜਦੋਂ ਉਹ ਬੈਤਲਹਮ ਪਹੁੰਚੇ ਤਾਂ ਉੱਥੇ ਠਹਿਰਨ ਲਈ ਕੋਈ ਜਗ੍ਹਾ ਨਹੀਂ ਸੀ |ਸਿਰਫ਼ ਉਹ ਉਹੀ ਜਗ੍ਹਾ ਪਾ ਸਕੇ ਜਿੱਥੇ ਪਸ਼ੂ ਬੰਨ੍ਹੇ ਜਾਂਦੇ ਸਨ |ਬੱਚਾ ਉਸੇ ਜਗ੍ਹਾ ਪੈਦਾ ਹੋਇਆ ਅਤੇ ਮਾਂ ਨੇ ਉਸ ਨੂੰ ਖ਼ੁਰਲੀ ਵਿੱਚ ਲਿਟਾ ਦਿੱਤਾ ਕਿਉਂਕਿ ਉਸ ਲਈ ਕੋਈ ਬਿਸਤਰ ਨਹੀਂ ਸੀ |ਉਹਨਾਂ ਨੇ ਉਸ ਦਾ ਨਾਮ ਯਿਸੂ ਰੱਖਿਆ |

OBS Image

ਉਸ ਰਾਤ ਨੇੜੇ ਦੇ ਮੈਦਾਨਾਂ ਵਿੱਚ ਕੁੱਝ ਚਰਵਾਹੇ ਭੇਡਾਂ ਦੀ ਰਖ਼ਵਾਲੀ ਕਰਦੇ ਸਨ |ਅਚਾਨਕ, ਇੱਕ ਦੂਤ ਉਹਨਾਂ ਉੱਤੇ ਪ੍ਰਗਟ ਹੋਇਆ ਅਤੇ ਉਹ ਡਰ ਗਏ |ਦੂਤ ਨੇ ਉਹਨਾਂ ਨੂੰ ਕਿਹਾ, “ਨਾ ਡਰੋ, ਕਿਉਂਕਿ ਮੇਰੇ ਕੋਲ ਤੁਹਾਡੇ ਲਈ ਇੱਕ ਖ਼ੁਸ਼ੀ ਦੀ ਖ਼ਬਰ ਹੈ |ਮਸੀਹਾ, ਸੁਆਮੀ, ਬੈਤਲਹਮ ਵਿੱਚ ਪੈਦਾ ਹੋ ਚੁੱਕਾ ਹੈ !”

OBS Image

“ਜਾਓ ਉਸ ਬੱਚੇ ਦੀ ਭਾਲ ਕਰੋ, ਅਤੇ ਤੁਸੀਂ ਉਸ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਹੋਇਆ ਅਤੇ ਖੁਰਲੀ ਵਿੱਚ ਪਿਆ ਦੇਖੋਗੇ |”ਅਚਾਨਕ, ਅਕਾਸ਼ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਦੂਤਾਂ ਨਾਲ ਭਰ ਗਿਆ, ਜੋ ਕਹਿ ਰਹੇ ਸਨ, “ਸਵਰਗ ਵਿੱਚ ਪਰਮੇਸ਼ੁਰ ਦੀ ਮਹਿਮਾ ਹੋ ਅਤੇ ਧਰਤੀ ਉੱਤੇ ਲੋਕਾਂ ਲਈ ਸ਼ਾਂਤੀ ਜਿਹਨਾਂ ਉੱਤੇ ਉਹ ਦਯਾ ਕਰਦਾ ਹੈ !”

OBS Image

ਚਰਵਾਹੇ ਇੱਕ ਦਮ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਯਿਸੂ ਸੀ ਅਤੇ ਉਹਨਾਂ ਨੇ ਉਸ ਨੂੰ ਖੁਰਲੀ ਵਿੱਚ ਪਿਆ ਦੇਖਿਆ ਇੱਕ ਦਮ ਉਸੇ ਤਰ੍ਹਾਂ ਜਿਵੇਂ ਦੂਤ ਨੇ ਕਿਹਾ ਸੀ |ਉਹ ਬਹੁਤ ਉਤਸ਼ਾਹਿਤ ਸਨ |ਮਰਿਯਮ ਵੀ ਬਹੁਤ ਖੁਸ਼ ਸੀ |ਚਰਵਾਹੇ ਜੋ ਉਸ ਗੱਲ ਲਈ ਜੋ ਉਹਨਾਂ ਨੇ ਸੁਣਿਆ ਅਤੇ ਦੇਖਿਆ ਉਸ ਲਈ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਮੈਦਾਨਾਂ ਵਿੱਚ ਵਾਪਸ ਆਏ ਜਿੱਥੇ ਉਹਨਾਂ ਦੀਆਂ ਭੇਡਾਂ ਸਨ |

OBS Image

ਕੁੱਝ ਸਮੇਂ ਬਾਅਦ ਪੂਰਬੀ ਦੂਰ ਦੇਸਾਂ ਦੇ ਖੋਜ਼ੀਆਂ ਨੇ ਅਕਾਸ਼ ਵਿੱਚ ਅਜ਼ੀਬ ਤਾਰਾ ਦੇਖਿਆ |ਉਹਨਾਂ ਨੂੰ ਪਤਾ ਲੱਗਾ ਕਿ ਇਸ ਦਾ ਮਤਲਬ ਯਹੂਦੀਆਂ ਲਈ ਇੱਕ ਨਵਾਂ ਰਾਜਾ ਪੈਦਾ ਹੋਇਆ ਹੈ |ਇਸ ਲਈ, ਰਾਜੇ ਨੂੰ ਦੇਖਣ ਲਈ ਉਹਨਾਂ ਨੇ ਲੰਬਾ ਸਫ਼ਰ ਤੈਅ ਕੀਤਾ |ਉਹ ਬੈਤਲਹਮ ਆਏ ਅਤੇ ਉਸ ਘਰ ਪਹੁੰਚੇ ਜਿੱਥੇ ਯਿਸੂ ਅਤੇ ਉਸ ਦੇ ਮਾਂ ਬਾਪ ਰਹਿੰਦੇ ਸਨ |

OBS Image

ਜਦੋਂ ਜੋਤਸ਼ੀਆਂ ਨੇ ਯਿਸੂ ਨੂੰ ਉਸ ਦੇ ਮਾਂ ਬਾਪ ਦੇ ਨਾਲ ਦੇਖਿਆ, ਉਹ ਝੁੱਕੇ ਅਤੇ ਉਸ ਦੀ ਅਰਾਧਨਾ ਕੀਤੀ |ਉਹਨਾਂ ਨੇ ਯਿਸੂ ਨੂੰ ਬਹੁਮੁੱਲੇ ਤੋਹਫ਼ੇ ਦਿੱਤੇ |ਤਦ ਉਹ ਘਰਾਂ ਨੂੰ ਵਾਪਸ ਚਲੇ ਗਏ |

ਬਾਈਬਲ ਕਹਾਣੀ ਵਿੱਚੋਂ ਮੱਤੀ - 1; ਲੂਕਾ - 2