pa_obs/content/20.md

9.0 KiB
Raw Permalink Blame History

ਗੁਲਾਮੀ ਅਤੇ ਵਾਪਸੀ

OBS Image

ਇਸਰਾਏਲ ਦੇ ਰਾਜ ਅਤੇ ਯਹੂਦਾਹ ਦੇ ਰਾਜ ਦੋਨਾਂ ਨੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ |ਉਹਨਾਂ ਨੇ ਉਸ ਨੇਮ ਨੂੰ ਤੋੜਿਆ ਜੋ ਪਰਮੇਸ਼ੁਰ ਨੇ ਉਹਨਾਂ ਨਾਲ ਸਿਨਈ ਪਰਬਤ ਤੇ ਕੀਤਾ ਸੀ |ਪਰਮੇਸ਼ੁਰ ਨੇ ਉਹਨਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਨਬੀ ਭੇਜੇ ਕਿ ਉਹ ਤੋਬਾ ਕਰਨ ਅਤੇ ਦੁਬਾਰਾ ਫੇਰ ਉਸ ਦੀ ਬੰਦਗੀ ਕਰਨ ਪਰ ਉਹਨਾਂ ਨੇ ਹੁਕਮ ਮੰਨਣ ਦਾ ਇਨਕਾਰ ਕੀਤਾ |

OBS Image

ਇਸ ਲਈ ਪਰਮੇਸ਼ੁਰ ਨੇ ਉਹਨਾਂ ਦੇ ਦੁਸ਼ਮਣਾ ਨੂੰ ਆਗਿਆ ਦੇ ਕੇ ਉਹਨਾਂ ਨੂੰ ਨਾਸ ਕਰਨ ਦੁਆਰਾ ਦੋਨਾਂ ਰਾਜਾਂ ਨੂੰ ਸਜਾ ਦਿੱਤੀ |ਅਸੀਰੀਆ ਸਾਮਰਾਜ ਜੋ ਇੱਕ ਸ਼ਕਤੀਸ਼ਾਲੀ ਅਤੇ ਬੇਰਹਮ ਰਾਸ਼ਟਰ ਸੀ ਜਿਸ ਨੇ ਇਸਰਾਏਲ ਨੂੰ ਤਬਾਹ ਕੀਤਾ |ਅਸੀਰੀ ਲੋਕਾਂ ਨੇ ਇਸਰਾਏਲੀ ਰਾਜ ਦੇ ਬਹੁਤ ਲੋਕਾਂ ਨੂੰ ਮਾਰਿਆ, ਉਹਨਾਂ ਦੀਆਂ ਕੀਮਤੀ ਵਸਤਾਂ ਨੂੰ ਖੋਹ ਲਿਆ ਅਤੇ ਬਹੁਤ ਸਾਰੇ ਦੇਸਾਂ ਨੂੰ ਤਬਾਹ ਕਰ ਦਿੱਤਾ |

OBS Image

ਅਸੀਰੀਆਂ ਨੇ ਸਾਰੇ ਲੀਡਰਾਂ, ਅਮੀਰਾਂ ਅਤੇ ਕਾਰੀਗਰਾਂ ਨੂੰ ਇੱਕਠਾ ਕੀਤਾ ਅਤੇ ਉਹਨਾਂ ਨੂੰ ਅਸੀਰੀਆ ਵਿੱਚ ਲੈ ਗਏ |ਸਿਰਫ਼ ਜੋ ਬਹੁਤ ਗਰੀਬ ਇਸਰਾਏਲੀ ਸਨ ਅਤੇ ਮਾਰੇ ਨਹੀਂ ਗਏ ਸਨ ਉਹੀ ਇਸਰਾਏਲ ਰਾਜ ਵਿੱਚ ਰਹੇ |

OBS Image

ਤਦ ਅਸੀਰੀਆਂ ਨੇ ਵਿਦੇਸ਼ੀਆਂ ਨੂੰ ਦੇਸ ਵਿੱਚ ਰਹਿਣ ਲਈ ਲਿਆਂਦਾ ਜਿੱਥੇ ਇਸਰਾਏਲ ਰਾਜ ਸੀ |ਵਿਦੇਸ਼ੀਆਂ ਨੇ ਟੁੱਟੇ ਸ਼ਹਿਰਾਂ ਨੂੰ ਦੁਬਾਰਾ ਉਸਾਰਿਆ ਅਤੇ ਪਿੱਛੇ ਰਹੇ ਇਸਰਾਏਲੀਆਂ ਨਾਲ ਵਿਆਹ ਕੀਤੇ |ਇਸਰਾਏਲੀਆਂ ਦੀ ਸੰਤਾਨ ਜਿਹਨਾਂ ਨੇ ਵਿਦੇਸ਼ੀਆਂ ਨਾਲ ਵਿਆਹ ਕੀਤੇ ਸਨ ਸਾਮਰੀ ਕਹਾਏ|

OBS Image

ਯਹੂਦਾਹ ਦੇ ਲੋਕਾਂ ਨੇ ਦੇਖਿਆ ਕਿ ਕਿਵੇਂ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਪਰਮੇਸ਼ੁਰ ਤੇ ਵਿਸ਼ਵਾਸ ਨਾ ਕਰਨ ਅਤੇ ਉਸਦੀ ਪਾਲਣਾ ਨਾ ਕਰਨ ਲਈ ਸਜਾ ਦਿੱਤੀ |ਪਰ ਉਹਨਾਂ ਫਿਰ ਵੀ ਬੁੱਤਾਂ ਅਤੇ ਕਨਾਨੀ ਦੇਵਤਿਆਂ ਦੀ ਪੂਜਾ ਕੀਤੀ |ਪਰਮੇਸ਼ੁਰ ਨੇ ਉਹਨਾਂ ਨੂੰ ਚੇਤਾਵਨੀ ਦੇਣ ਲਈ ਨਬੀ ਭੇਜੇ ਪਰ ਉਹਨਾਂ ਨੇ ਸੁਣਨ ਨੂੰ ਇਨਕਾਰ ਕੀਤਾ |

OBS Image

ਅਸੀਰੀਆ ਦੁਆਰਾ ਇਸਰਾਏਲ ਰਾਜ ਨੂੰ ਨਾਸ ਕਰਨ ਦੇ ਲੱਗ-ਭਗ 100 ਸਾਲ ਬਾਅਦ ਪਰਮੇਸ਼ੁਰ ਨੇ ਨਬੂਕਦਨੱਸਰ ਬਾਬਲ ਦੇ ਰਾਜੇ ਨੂੰ ਯਹੂਦਾਹ ਦੇ ਰਾਜ ਉੱਤੇ ਹਮਲਾ ਕਰਨ ਨੂੰ ਭੇਜਿਆ |ਬਾਬਲ ਇੱਕ ਸ਼ਕਤੀਸ਼ਾਲੀ ਸਾਮਰਾਜ ਸੀ |ਯਹੂਦਾਹ ਦਾ ਰਾਜਾ ਨਬੂਕਦਨੱਸਰ ਦੇ ਸੇਵਕ ਨਾਲ ਹਰ ਸਾਲ ਬਹੁਤ ਸਾਰਾ ਧਨ ਦੇਣ ਲਈ ਰਾਜੀ ਹੋ ਗਿਆ |

OBS Image

ਪਰ ਕੁੱਝ ਸਾਲ ਬਾਅਦ ਯਹੂਦਾਹ ਦੇ ਰਾਜੇ ਨੇ ਬਾਬਲ ਦੇ ਵਿਰੁੱਧ ਬਗਾਵਤ ਕਰ ਦਿੱਤੀ |ਇਸ ਲਈ ਬਾਬਲ ਦੇ ਲੋਕ ਵਾਪਸ ਆਏ ਅਤੇ ਯਹੂਦਾਹ ਉੱਤੇ ਹਮਲਾ ਕੀਤਾ |ਉਹਨਾਂ ਨੇ ਯਰੂਸ਼ਲਮ ਨੂੰ ਘੇਰਾ ਪਾਇਆ ਅਤੇ ਮੰਦਰ ਨੂੰ ਤਬਾਹ ਕਰ ਦਿੱਤਾ ਅਤੇ ਸ਼ਹਿਰ ਅਤੇ ਮੰਦਰ ਦਾ ਸਾਰਾ ਧਨ ਲੈ ਗਏ |

OBS Image

ਬਗਾਵਤ ਲਈ ਯਹੂਦਾਹ ਦੇ ਰਾਜੇ ਨੂੰ ਸਜਾ ਦੇਣ ਲਈ ਨਬੂਕਦਨੱਸਰ ਦੇ ਸਿਪਾਹੀਆਂ ਨੇ ਰਾਜੇ ਦੇ ਸਾਹਮਣੇ ਉਸ ਦੇ ਪੁੱਤਰਾਂ ਨੂੰ ਮਾਰ ਦਿੱਤਾ ਅਤੇ ਉਸਦੀਆਂ ਅੱਖਾਂ ਕੱਢ ਦਿੱਤੀਆਂ |ਉਸ ਤੋਂ ਬਾਅਦ ਉਹਨਾਂ ਨੇ ਰਾਜੇ ਨੂੰ ਬੰਦੀ ਬਣਾ ਲਿਆ ਅਤੇ ਬਾਬਲ ਦੀ ਜ਼ੇਲ੍ਹ ਵਿੱਚ ਮਰਨ ਲਈ ਲੈ ਗਏ |

OBS Image

ਨਬੂਕਦਨੱਸਰ ਅਤੇ ਉਸਦੀ ਸੈਨਾ ਲੱਗ-ਭਗ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਵਿੱਚ ਲੈ ਗਏ ਅਤੇ ਸਿਰਫ਼ ਗਰੀਬ ਲੋਕਾਂ ਨੂੰ ਹੀ ਪਿੱਛੇ ਖੇਤੀ ਬਾੜੀ ਲਈ ਛੱਡ ਕੇ ਗਏ |ਇਸ ਸਮੇਂ ਨੂੰ ਹੀ ਬੰਧੂਆਈ ਕਿਹਾ ਜਾਂਦਾ ਹੈ ਜਦੋ ਪਰਮੇਸ਼ੁਰ ਦੇ ਲੋਕ ਵਾਅਦੇ ਦੇ ਦੇਸ ਨੂੰ ਛੱਡਣ ਲਈ ਮਜ਼ਬੂਰ ਹੋਏ |

OBS Image

ਚਾਹੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪ ਦੇ ਕਾਰਨ ਉਹਨਾਂ ਨੂੰ ਬੰਧੂਆਈ ਵਿੱਚ ਭੇਜਣ ਦੁਆਰਾ ਸਜਾ ਦਿੱਤੀ ਪਰ ਉਹ ਉਹਨਾਂ ਨੂੰ ਅਤੇ ਆਪਣੇ ਵਾਦਿਆਂ ਨੂੰ ਭੁੱਲ ਨਹੀਂ ਗਿਆ ਸੀ |ਪਰਮੇਸ਼ੁਰ ਲਗਾਤਾਰ ਉਹਨਾਂ ਨੂੰ ਦੇਖਦਾ ਰਿਹਾ ਅਤੇ ਆਪਣੇ ਨਬੀਆਂ ਦੁਆਰਾ ਉਹਨਾਂ ਨਾਲ ਬੋਲਦਾ ਰਿਹਾ |ਉਸ ਨੇ ਵਾਇਦਾ ਕੀਤਾ ਕਿ ਉਹ ਸੱਤਰ ਸਾਲ ਬਾਅਦ ਵਾਅਦੇ ਦੇ ਦੇਸ ਵਿੱਚ ਦੁਬਾਰਾ ਮੁੜਨਗੇ |

OBS Image

ਲੱਗ-ਭਗ ਸੱਤਰ ਸਾਲ ਬਾਅਦ ਖੋਰਸ ??? ਪਰਸੀਆ ਦੇ ਰਾਜੇ ਨੇ ਬਾਬਲ ਨੂੰ ਹਰਾਇਆ ਅਤੇ ਪਰਸੀਆ ਦੇ ਰਾਜੇ ਨੇ ਬਾਬਲ ਦੇ ਰਾਜੇ ਦੀ ਜਗ੍ਹਾ ਲਈ |ਇਸਰਾਏਲੀ ਹੁਣ ਯਹੂਦੀ ਕਹਾਏ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਲੱਗ-ਭਗ ਆਪਣਾ ਪੂਰਾ ਜੀਵਨ ਬਾਬਲ ਵਿੱਚ ਗੁਜਾਰਿਆ |ਸਿਰਫ਼ ਕੁੱਝ ਬਜ਼ੁਰਗਾਂ ਨੂੰ ਹੀ ਯਹੂਦਾਹ ਦੇਸ ਯਾਦ ਸੀ |

OBS Image

ਪਰਸੀਆ ਦਾ ਸ਼ਾਸ਼ਕ ਬਹੁਤ ਮਜ਼ਬੂਤ ਸੀ ਪਰ ਲੋਕਾਂ ਉੱਤੇ ਦਿਆਲੂ ਸੀ ਜਿਹਨਾਂ ਨੂੰ ਉਸ ਨੇ ਫ਼ਤਹ ਕੀਤਾ ਸੀ |ਪਰਸੀਆ ਦਾ ਰਾਜਾ ਬਣਨ ਤੋਂ ਥੋੜੀ ਦੇਰ ਬਾਅਦ ਖੋਰਸ ਨੇ ਹੁਕਮ ਦਿੱਤਾ ਕਿ ਜੋ ਯਹੂਦੀ ਵਾਪਸ ਯਹੂਦਾਹ ਨੂੰ ਜਾਣਾ ਚਹੁੰਦੇ ਹਨ ਜਾਣ ਲਈ ਪਰਸੀਆ ਛੱਡ ਸਕਦੇ ਹਨ |ਉਸ ਨੇ ਉਹਨਾਂ ਨੂੰ ਮੰਦਰ ਬਣਾਉਣ ਲਈ ਪੈਸਾ ਦਿੱਤਾ |ਇਸ ਲਈ ਗੁਲਾਮੀ ਵਿੱਚ ਸੱਤਰ ਸਾਲ ਤੋਂ ਬਾਅਦ ਇੱਕ ਛੋਟਾ ਸਮੂਹ ਯਹੂਦਾਹ ਵਿੱਚ ਯਰੂਸ਼ਲਮ ਸ਼ਹਿਰ ਲਈ ਮੁੜਿਆ |

OBS Image

ਜਦੋਂ ਲੋਕ ਯਰੂਸ਼ਲਮ ਪਹੁੰਚੇ ਤਾਂ ਉਹਨਾਂ ਨੇ ਮੰਦਰ ਅਤੇ ਸ਼ਹਿਰ ਦੇ ਦੁਆਲੇ ਕੰਧ ਨੂੰ ਬਣਾਇਆ |ਚਾਹੇ ਉਹ ਅਜੇ ਵੀ ਦੂਸਰੇ ਲੋਕਾਂ ਦੇ ਅਧੀਨ ਸਨ, ਇੱਕ ਦਫ਼ਾ ਫਿਰ ਵਾਇਦੇ ਦੇ ਦੇਸ ਵਿੱਚ ਵੱਸੇ ਅਤੇ ਮੰਦਰ ਵਿੱਚ ਅਰਾਧਨਾ ਕੀਤੀ |

ਬਾਈਬਲ ਕਹਾਣੀ ਵਿੱਚੋਂ 2ਰਾਜਾ - 17:24-25; 2ਇਤਹਾਸ - 36; ਅਜਰਾ - 1-10; ਨਹਮਯਾਹ - 1-13