pa_obs/content/15.md

9.4 KiB
Raw Permalink Blame History

ਵਾਇਦੇ ਦਾ ਦੇਸ

OBS Image

ਆਖ਼ਿਰਕਾਰ ਸਮਾਂ ਆ ਗਿਆ ਕਿ ਇਸਰਾਏਲੀ ਕਨਾਨ ਅਰਥਾਤ ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਕਰਨ |ਯਹੋਸ਼ੁਆ ਨੇ ਦੋ ਭੇਦੀ ਇੱਕ ਕਨਾਨੀ ਸ਼ਹਿਰ ਯਰੀਹੋ ਵਿੱਚ ਭੇਜੇ ਜੋ ਇੱਕ ਬਹੁਤ ਤਕੜੀ ਦੀਵਾਰ ਨਾਲ ਸੁਰੱਖਿਅਤ ਸੀ |ਉਸ ਸ਼ਹਿਰ ਵਿੱਚ ਇੱਕ ਰਹਾਬ ਨਾਮ ਦੀ ਬੇਸ਼ਵਾ ਰਹਿੰਦੀ ਸੀ ਜਿਸ ਨੇ ਇਹਨਾਂ ਭੇਦੀਆਂ ਨੂੰ ਲੁਕਾਇਆ ਅਤੇ ਬਾਅਦ ਵਿੱਚ ਬਚ ਨਿਕਲਨ ਵਿੱਚ ਮਦਦ ਵੀ ਕੀਤੀ |ਉਸ ਨੇ ਇਸ ਲਈ ਅਜਿਹਾ ਕੀਤਾ ਕਿਉਂਕਿ ਉਹ ਪਰਮੇਸ਼ੁਰ ਤੇ ਭਰੋਸਾ ਰੱਖਦੀ ਸੀ |ਉਹਨਾਂ ਨੇ ਰਹਾਬ ਨਾਲ ਵਾਇਦਾ ਕੀਤਾ ਕਿ ਜਦੋਂ ਇਸਰਾਏਲੀ ਯਰੀਹੋ ਨੂੰ ਨਾਸ਼ ਕਰਨਗੇ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਉਣਗੇ |

OBS Image

ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਕਰਨ ਲਈ ਇਸਰਾਏਲੀਆਂ ਨੇ ਯਰਦਨ ਨਦੀ ਨੂੰ ਪਾਰ ਕਰਨਾ ਸੀ | ਪਰਮੇਸ਼ੁਰ ਨੇ ਯਹੋਸ਼ੁਆ ਨੂੰ ਕਿਹਾ, “ਪਹਿਲਾਂ ਜਾਜ਼ਕਾਂ ਨੂੰ ਜਾਣ ਦੇਵੀਂ |”ਜਦੋਂ ਜਾਜ਼ਕਾਂ ਨੇ ਯਰਦਨ ਨਦੀ ਵਿੱਚ ਆਪਣੇ ਪੈਰ ਪਾਏ ਤਾਂ ਪਾਣੀ ਵਹਿਣਾ ਬੰਦ ਹੋ ਗਿਆ ਤਾਂ ਕਿ ਇਸਰਾਏਲੀ ਨਦੀ ਦੇ ਦੂਸਰੇ ਪਾਸੇ ਜਾ ਸਕਣ |

OBS Image

ਲੋਕਾਂ ਦੁਆਰਾ ਯਰਦਨ ਨਦੀ ਪਾਰ ਕਰਨ ਤੋਂ ਬਾਅਦ, ਪਰਮੇਸ਼ੁਰ ਨੇ ਯਹੋਸ਼ੁਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਕਤੀਸ਼ਾਲੀ ਸ਼ਹਿਰ ਯਰੀਹੋ ਤੇ ਹਮਲਾ ਕਰਨਾ ਹੈ |ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ |ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ, ਇਸਰਾਏਲੀਆਂ ਨੇ ਯਰੀਹੋ ਸ਼ਹਿਰ ਦੇ ਚੁਫ਼ੇਰੇ ਹਰ ਰੋਜ਼ ਛੇ ਦਿਨ ਚੱਕਰ ਲਾਏ |

OBS Image

ਤਦ ਸੱਤਵੇਂ ਦਿਨ, ਇਸਰਾਏਲੀਆਂ ਨੇ ਸ਼ਹਿਰ ਦੇ ਚੁਫ਼ੇਰੇ ਸੱਤ ਵਾਰ ਚੱਕਰ ਲਾਏ |ਜਦੋਂ ਉਹਨਾਂ ਨੇ ਸ਼ਹਿਰ ਦੇ ਚੁਫ਼ੇਰੇ ਆਖ਼ਰੀ ਚੱਕਰ ਲਾਇਆ ਜਾਜ਼ਕਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਸਿਪਾਹੀਆਂ ਨੇ ਨਾਰੇ ਗਜਾਏ |

OBS Image

ਤਦ ਯਰੀਹੋ ਦੇ ਚੁਫ਼ੇਰੇ ਦੀਵਾਰ ਡਿੱਗ ਪਈ |ਇਸਰਾਏਲੀਆਂ ਨੇ ਸ਼ਹਿਰ ਵਿੱਚੋਂ ਸਭ ਕੁੱਝ ਨਾਸ਼ ਕਰ ਦਿੱਤਾ ਜਿਵੇਂ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ |ਉਹਨਾਂ ਸਿਰਫ਼ ਰਹਾਬ ਅਤੇ ਉਸਦੇ ਪਰਿਵਾਰ ਨੂੰ ਬਚਾਇਆ ਜੋ ਇਸਰਾਏਲੀਆਂ ਦਾ ਹਿੱਸਾ ਬਣ ਗਏ ਸਨ |ਜਦੋਂ ਕਨਾਨ ਵਿੱਚ ਰਹਿੰਦੇ ਦੂਸਰੇ ਲੋਕਾਂ ਨੇ ਸੁਣਿਆ ਕਿ ਇਸਰਾਏਲੀਆਂ ਨੇ ਯਰੀਹੋ ਸ਼ਹਿਰ ਤਬਾਹ ਕਰ ਦਿੱਤਾ ਹੈ ਉਹ ਬਹੁਤ ਡਰ ਗਏ ਕਿ ਇਸਰਾਏਲੀ ਉਹਨਾਂ ਉੱਤੇ ਵੀ ਹਮਲਾ ਕਰਨਗੇ |

OBS Image

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਕਨਾਨੀਆਂ ਦੇ ਕਿਸੇ ਵੀ ਸਮੂਹ ਦੇ ਨਾਲ ਸਾਂਤੀ ਨੇਮ ਨਾ ਬੰਨ੍ਹਣ |ਪਰ ਕਨਾਨੀ ਲੋਕਾਂ ਦਾ ਇੱਕ ਸਮੂਹ ਜਿਹਨਾਂ ਨੂੰ ਗਿਬਓਨੀ ਕਹਿੰਦੇ ਸਨ, ਉਹਨਾਂ ਨੇ ਯਹੋਸ਼ੁਆ ਨਾਲ ਝੂਠ ਬੋਲਿਆ ਕਿ ਉਹ ਕਨਾਨ ਤੋਂ ਬਹੁਤ ਦੂਰ ਕਿਸੇ ਹੋਰ ਜਗ੍ਹਾ ਦੇ ਹਨ |ਉਹਨਾਂ ਨੇ ਯਹੋਸ਼ੁਆ ਨੂੰ ਕਿਹਾ ਕੇ ਉਹ ਉਹਨਾਂ ਨਾਲ ਸਾਂਤੀ ਨੇਮ ਬੰਨ੍ਹੇ |

OBS Image

ਯਹੋਸ਼ੁਆ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਕੋਲੋਂ ਨਹੀਂ ਪੁੱਛਿਆ ਕੇ ਗਿਬਓਨੀ ਕਿੱਥੇ ਦੇ ਰਹਿਣ ਵਾਲੇ ਹਨ |ਇਸ ਲਈ ਯਹੋਸ਼ੁਆ ਨੇ ਉਹਨਾਂ ਨਾਲ ਸਾਂਤੀ ਨੇਮ ਬੰਨ੍ਹ ਲਿਆ |ਇਸਰਾਏਲੀ ਬਹੁਤ ਗੁੱਸੇ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗਿਬਓਨੀਆਂ ਨੇ ਉਹਨਾਂ ਨੂੰ ਠੱਗਿਆ ਹੈ ਪਰ ਉਹਨਾਂ ਨੇ ਉਹਨਾਂ ਦੇ ਨਾਲ ਸਾਂਤੀ ਨੇਮ ਨੂੰ ਬਣਾਈ ਰੱਖਿਆ ਕਿਉਂਕਿ ਇਹ ਪਰਮੇਸ਼ੁਰ ਦੇ ਸਾਹਮਣੇ ਵਾਇਦਾ ਸੀ |ਕੁੱਝ ਸਮੇਂ ਬਾਅਦ ਕਨਾਨ ਦੇ ਹੋਰ ਲੋਕਾਂ ਦੇ ਰਾਜਿਆਂ ਨੇ ਸੁਣਿਆ ਕਿ ਗਿਬਓਨੀਆਂ ਨੇ ਇਸਰਾਏਲੀਆਂ ਨਾਲ ਸਾਂਤੀ ਨੇਮ ਬੰਨ੍ਹ ਲਿਆ ਹੈ ਤਾਂ ਉਹਨਾਂ ਨੇ ਸਾਰੀਆਂ ਸੈਨਾਂਵਾਂ ਨੂੰ ਇੱਕ ਸੈਨਾਂ ਦੇ ਰੂਪ ਵਿੱਚ ਇਕੱਠਾ ਕੀਤਾ ਅਤੇ ਗਿਬਓਨ ਉੱਤੇ ਹਮਲਾ ਕੀਤਾ |ਗਿਬਓਨੀਆਂ ਨੇ ਯਹੋਸ਼ੁਆ ਨੂੰ ਸੰਦੇਸ਼ ਭੇਜਿਆ ਅਤੇ ਮਦਦ ਮੰਗੀ |

OBS Image

ਇਸ ਲਈ ਯਹੋਸ਼ੁਆ ਨੇ ਸਾਰੇ ਇਸਰਾਏਲੀਆਂ ਦੀ ਸੈਨਾਂ ਨੂੰ ਇਕੱਠਾ ਕੀਤਾ ਅਤੇ ਗਿਬਓਨੀਆਂ ਕੋਲ ਪਹੁੰਚਣ ਲਈ ਸਾਰੀ ਰਾਤ ਚੱਲਦੇ ਰਹੇ |ਸਵੇਰ ਨੂੰ ਉਹਨਾਂ ਨੇ ਅੰਮੋਰੀਆਂ ਦੀ ਸੈਨਾਂ ਨੂੰ ਹੈਰਾਨ ਕੀਤਾ ਅਤੇ ਉਹਨਾਂ ਉੱਤੇ ਹਮਲਾ ਕੀਤਾ |

OBS Image

ਉਸ ਦਿਨ ਪਰਮੇਸ਼ੁਰ ਇਸਰਾਏਲੀਆਂ ਲਈ ਲੜਿਆ |ਉਸ ਨੇ ਅੰਮੋਰੀਆਂ ਨੂੰ ਉਲਝਣ ਵਿੱਚ ਪਾ ਦਿੱਤਾ ਅਤੇ ਵੱਡੇ ਵੱਡੇ ਗੜੇ ਭੇਜੇ ਜਿਸ ਨਾਲ ਬਹੁਤ ਅੰਮੋਰੀ ਮਾਰੇ ਗਏ |

OBS Image

ਪਰਮੇਸ਼ੁਰ ਨੇ ਸੂਰਜ ਨੂੰ ਵੀ ਅਕਾਸ਼ ਵਿੱਚ ਇੱਕ ਜਗ੍ਹਾ ਤੇ ਖੜ੍ਹਾ ਕਰ ਦਿੱਤਾ ਤਾਂ ਕਿ ਇਸਰਾਏਲੀਆਂ ਕੋਲ ਅੰਮੋਰੀਆਂ ਨੂੰ ਚੰਗੀ ਤਰ੍ਹਾਂ ਹਰਾਉਣ ਲਈ ਬਹੁਤਾ ਸਮਾਂ ਹੋਵੇ |ਉਸ ਦਿਨ ਪਰਮੇਸ਼ੁਰ ਨੇ ਇਸਰਾਏਲੀਆਂ ਲਈ ਵੱਡੀ ਲੜਾਈ ਜਿੱਤੀ |

OBS Image

ਪਰਮੇਸ਼ੁਰ ਦੁਆਰਾ ਉਹਨਾਂ ਸੈਨਾਂਵਾਂ ਨੂੰ ਹਰਾਉਣ ਦੇ ਬਾਅਦ ਹੋਰ ਕਈ ਕਨਾਨੀ ਲੋਕਾਂ ਦੇ ਝੁੰਡ ਇਕੱਠੇ ਹੋਏ ਕਿ ਇਸਰਾਏਲ ਉੱਤੇ ਹਮਲਾ ਕਰਨ |ਯਹੋਸ਼ੁਆ ਅਤੇ ਇਸਰਾਏਲੀਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਹਰਾ ਦਿੱਤਾ |

OBS Image

ਇਸ ਯੁੱਧ ਦੇ ਬਾਅਦ ਪਰਮੇਸ਼ੁਰ ਨੇ ਇਸਰਾਏਲ ਦੇ ਹਰ ਗੋਤਰ ਨੂੰ ਵਾਇਦੇ ਦੇ ਦੇਸ ਵਿੱਚ ਆਪਣਾ ਖ਼ੇਤਰ ਦਿੱਤਾ |ਤਦ ਪਰਮੇਸ਼ੁਰ ਨੇ ਇਸਰਾਏਲ ਨੂੰ ਇਸਦੀਆਂ ਸਾਰੀਆਂ ਹੱਦਾਂ ਤੋਂ ਸਾਂਤੀ ਦਿੱਤੀ |

OBS Image

ਜਦੋਂ ਯਹੋਸ਼ੁਆ ਬੁੱਢਾ ਹੋ ਗਿਆ, ਉਸ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕੋਲ ਬੁਲਾਇਆ |ਤਦ ਯਹੋਸ਼ੁਆ ਨੇ ਲੋਕਾਂ ਨੂੰ ਪਰਮੇਸ਼ੁਰ ਦੁਆਰਾ ਸੀਨਈ ਪਰਬਤ ਉੱਤੇ ਇਸਰਾਏਲੀਆਂ ਨਾਲ ਕੀਤੇ ਗਏ ਨੇਮ ਨੂੰ ਮੰਨਣ ਲਈ ਉਹਨਾਂ ਦੇ ਕਰਤੱਵ ਨੂੰ ਯਾਦ ਦੁਆਇਆ |ਲੋਕਾਂ ਨੇ ਪਰਮੇਸ਼ੁਰ ਨਾਲ ਵਫ਼ਾਦਾਰ ਰਹਿਣ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਨ ਲਈ ਵਾਇਦਾ ਕੀਤਾ |

ਬਾਈਬਲ ਕਹਾਣੀ ਵਿੱਚੋਂ ਯਹੋਸ਼ੁਆ - 1-24