pa_obs/content/12.md

8.2 KiB
Raw Permalink Blame History

ਕੂਚ

OBS Image

ਇਸਰਾਏਲੀ ਮਿਸਰ ਛੱਡਣ ਲਈ ਬਹੁਤ ਖ਼ੁਸ਼ ਸਨ |ਹੁਣ ਅੱਗੇ ਤੋਂ ਉਹ ਗੁਲਾਮ ਨਹੀਂ ਸਨ ਅਤੇ ਵਾਇਦੇ ਦੇ ਦੇਸ ਵਿੱਚ ਜਾ ਰਹੇ ਸਨ |ਜੋ ਕੱਝ ਵੀ ਇਸਰਾਏਲੀਆਂ ਨੇ ਮੰਗਿਆ ਮਿਸਰੀਆਂ ਨੇ ਦੇ ਦਿੱਤਾ, ਇਥੋਂ ਤੱਕ ਕਿ ਸੋਨਾ, ਚਾਂਦੀ ਅਤੇ ਬਹੁਮੁੱਲੀਆਂ ਚੀਜ਼ਾਂ ਵੀ ਦਿੱਤੀਆਂ |ਦੂਸਰੇ ਦੇਸਾਂ ਦੇ ਕੁੱਝ ਲੋਕਾਂ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਜਿਵੇਂ ਹੀ ਇਸਰਾਏਲੀਆਂ ਨੇ ਮਿਸਰ ਛੱਡਿਆ ਉਹਨਾਂ ਦੇ ਨਾਲ ਚੱਲ ਪਏ |

OBS Image

ਪਰਮੇਸ਼ੁਰ ਨੇ ਦਿਨ ਦੇ ਸਮੇਂ ਉਹਨਾਂ ਦੇ ਅੱਗੇ ਅੱਗੇ ਇੱਕ ਉੱਚੇ ਬੱਦਲ ਦੇ ਖੰਬੇ ਦੇ ਰੂਪ ਵਿੱਚ ਅਗਵਾਈ ਕੀਤੀ ਅਤੇ ਜੋ ਰਾਤ ਨੂੰ ਅੱਗ ਦਾ ਉੱਚਾ ਥੰਮ੍ਹ ਬਣ ਜਾਂਦਾ ਸੀ |ਪਰਮੇਸ਼ੁਰ ਹਮੇਸ਼ਾਂ ਉਹਨਾਂ ਦੇ ਨਾਲ ਸੀ ਉਹਨਾਂ ਦੀ ਯਾਤਰਾ ਵਿੱਚ ਮਦਦ ਕਰਦਾ ਸੀ |ਉਹਨਾਂ ਨੇ ਸਿਰਫ਼ ਉਸ ਦੇ ਪਿੱਛੇ ਪਿੱਛੇ ਚੱਲਣਾ ਸੀ |

OBS Image

ਕੁੱਝ ਸਮੇਂ ਦੇ ਬਾਅਦ ਫ਼ਿਰਊਨ ਅਤੇ ਉਸਦੇ ਲੋਕਾਂ ਨੇ ਆਪਣਾ ਮਨ ਬਦਲ ਲਿਆ ਅਤੇ ਦੁਬਾਰਾ ਫੇਰ ਇਸਰਾਏਲੀਆਂ ਨੂੰ ਆਪਣੇ ਗੁਲਾਮ ਬਣਾਉਣਾ ਚਾਹਿਆ |ਪਰਮੇਸ਼ੁਰ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਕਿ ਲੋਕ ਦੇਖ ਸਕਣ ਕਿ ਉਹ ਇੱਕੋ ਇੱਕ ਸੱਚਾ ਪਰਮੇਸ਼ੁਰ ਹੈ ਅਤੇ ਸਮਝ ਸਕਣ ਕਿ ਯਹੋਵਾਹ ਫ਼ਿਰਊਨ ਅਤੇ ਉਸਦੇ ਦੇਵਤਿਆਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ |

OBS Image

ਇਸ ਲਈ ਫ਼ਿਰਊਨ ਅਤੇ ਉਸਦੀ ਸੈਨਾਂ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਕਿ ਉਹਨਾਂ ਨੂੰ ਦੁਬਾਰਾ ਫੇਰ ਆਪਣੇ ਗੁਲਾਮ ਬਣਾ ਲੈਣ |ਜਦੋਂ ਇਸਰਾਏਲੀਆਂ ਨੇ ਮਿਸਰੀਆਂ ਦੀ ਸੈਨਾਂ ਨੂੰ ਆਉਂਦੇ ਦੇਖਿਆ ਤਾਂ ਉਹਨਾਂ ਨੂੰ ਸਮਝ ਆਇਆ ਕਿ ਉਹ ਫ਼ਿਰਊਨ ਅਤੇ ਲਾਲ ਸਮੁੰਦਰ ਦੇ ਵਿਚਕਾਰ ਫਸ ਗਏ ਹਨ |ਉਹ ਬਹੁਤ ਡਰ ਗਏ ਅਤੇ ਚਿੱਲਾਉਣ ਲੱਗੇ, “ਅਸੀਂ ਮਿਸਰ ਕਿਉਂ ਛੱਡਿਆ ?ਅਸੀਂ ਮਰ ਜਾਵਾਂਗੇ !”

OBS Image

ਮੂਸਾ ਨੇ ਇਸਰਾਏਲੀਆਂ ਨੂੰ ਕਿਹਾ, “ਡਰਨਾ ਬੰਦ ਕਰੋ !ਅੱਜ ਪਰਮੇਸ਼ੁਰ ਤੁਹਾਡੇ ਲਈ ਲੜੇਗਾ ਅਤੇ ਤੁਹਾਨੂੰ ਬਚਾਵੇਗਾ |”ਪਰਮੇਸ਼ੁਰ ਨੇ ਮੂਸਾ ਨੂੰ ਦੱਸਿਆ, “ਲੋਕਾਂ ਨੂੰ ਕਹਿ ਕਿ ਉਹ ਲਾਲ ਸਮੁੰਦਰ ਵੱਲ ਵਧਣ |”

OBS Image

ਤਦ ਪਰਮੇਸ਼ੁਰ ਨੇ ਬੱਦਲ ਦਾ ਥੰਮ੍ਹ ਬਦਲ ਕੇ ਇਸਰਾਏਲੀਆਂ ਅਤੇ ਮਿਸਰੀਆਂ ਦੇ ਵਿਚਕਾਰ ਕਰ ਦਿੱਤਾ ਇਸ ਲਈ ਮਿਸਰੀ ਇਸਰਾਏਲੀਆਂ ਨੂੰ ਦੇਖ ਨਾ ਸਕੇ |

OBS Image

ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਆਪਣਾ ਹੱਥ ਸਮੁੰਦਰ ਵੱਲ ਉਠਾ ਅਤੇ ਪਾਣੀਆਂ ਨੂੰ ਵੰਡ ਦੇਹ |ਤਦ ਪਰਮੇਸ਼ੁਰ ਨੇ ਸਮੁੰਦਰ ਦੇ ਵਿਚਕਾਰ ਹਵਾ ਚਲਾਈ ਕਿ ਪਾਣੀ ਨੂੰ ਸੱਜੇ ਖੱਬੇ ਵੱਲ ਧੱਕੇ ਅਤੇ ਸਮੁੰਦਰ ਦੇ ਵਿਚਕਾਰ ਮਾਰਗ ਤਿਆਰ ਹੋ ਗਿਆ |

OBS Image

ਇਸਰਾਏਲੀ ਸਮੁੰਦਰ ਦੇ ਵਿੱਚਕਾਰੋਂ ਸੁੱਕੀ ਧਰਤੀ ਉੱਤੋਂ ਲੰਘੇ ਜਿਸਦੇ ਦੋਹਾਂ ਪਾਸਿਆਂ ਤੇ ਪਾਣੀ ਦੀਆਂ ਦੀਵਾਰਾਂ ਸਨ |

OBS Image

ਤਦ ਪਰਮੇਸ਼ੁਰ ਨੇ ਮਿਸਰੀਆਂ ਦੇ ਰਾਹ ਵਿੱਚੋਂ ਬੱਦਲ ਦੇ ਥੰਮ੍ਹ ਨੂੰ ਉਠਾਇਆ ਤਾਂ ਕਿ ਉਹ ਇਸਰਾਏਲੀਆਂ ਨੂੰ ਬਚਕੇ ਨਿਕੱਲਦੇ ਹੋਏ ਦੇਖ ਸਕਣ |ਮਿਸਰੀਆਂ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਦਾ ਪਿੱਛਾ ਕਰਨ |

OBS Image

ਇਸ ਲਈ ਉਹਨਾਂ ਨੇ ਸਮੁੰਦਰ ਦੇ ਮਾਰਗ ਦੁਆਰਾ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਪਰਮੇਸ਼ੁਰ ਨੇ ਮਿਸਰੀਆਂ ਨੂੰ ਘਬਰਾ ਦਿੱਤਾ ਅਤੇ ਉਹਨਾਂ ਦੇ ਰੱਥਾਂ ਨੂੰ ਫਸਾ ਦਿੱਤਾ |ਉਹ ਚਿੱਲਾਏ, “ਭੱਜ ਚੱਲੋ! ਕਿਉਂ ਕਿ ਪਰਮੇਸ਼ੁਰ ਇਸਰਾਏਲੀਆਂ ਲਈ ਲੜ ਰਿਹਾ ਹੈ !”

OBS Image

ਇਸਰਾਏਲੀਆਂ ਦੇ ਸੁਰੱਖਿਆ ਨਾਲ ਸਮੁੰਦਰ ਦੇ ਦੂਸਰੇ ਕਿਨਾਰੇ ਪਹੁੰਚਣ ਤੋਂ ਬਾਅਦ, ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਫੇਰ ਆਪਣੇ ਹੱਥ ਨੂੰ ਲੰਬਾ ਕਰ |ਜਦੋਂ ਉਸ ਨੇ ਹੁਕਮ ਮੰਨਿਆ ਤਾਂ ਪਾਣੀ ਮਿਸਰੀਆਂ ਉੱਪਰ ਡਿੱਗਿਆ ਅਤੇ ਆਪਣੀ ਸਹੀ ਜਗ੍ਹਾ ਤੇ ਆ ਗਿਆ |ਸਾਰੀ ਮਿਸਰੀ ਸੈਨਾਂ ਰੁੜ੍ਹ ਗਈ |

OBS Image

ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਮਿਸਰੀ ਮਰ ਗਏ ਹਨ, ਉਹਨਾਂ ਪਰਮੇਸ਼ੁਰ ਤੇ ਭਰੋਸਾ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਮੂਸਾ ਪਰਮੇਸ਼ੁਰ ਦਾ ਨਬੀ ਹੈ |

OBS Image

ਇਸਰਾਏਲੀਆਂ ਨੇ ਅਨੰਦ ਕੀਤਾ ਕਿਉਂਕਿ ਪਰਮੇਸ਼ੁਰ ਨੇ ਉਹਨਾਂ ਨੂੰ ਮੌਤ ਅਤੇ ਗੁਲਾਮੀ ਤੋਂ ਛੁਡਾਇਆ |ਹੁਣ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਤਿਆਰ ਸਨ |ਇਸਰਾਏਲੀਆਂ ਨੇ ਆਪਣੀ ਨਵੀਂ ਅਜ਼ਾਦੀ ਦਾ ਜਸ਼ਨ ਮਨਾਉਣ ਲਈ ਬਹੁਤ ਗੀਤ ਗਾਏ ਅਤੇ ਪਰਮੇਸ਼ੁਰ ਦੀ ਮਹਿਮਾ ਕੀਤੀ ਕਿ ਉਸ ਨੇ ਉਹਨਾਂ ਨੂੰ ਮਿਸਰੀ ਸੈਨਾਂ ਤੋਂ ਬਚਾਇਆ |

OBS Image

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਕਿ ਉਹ ਹਰ ਸਾਲ ਪਸਾਹ ਦਾ ਪਰਬ ਮਨਾਉਣ ਤਾਂ ਕਿ ਯਾਦ ਰਹੇ ਕਿਸ ਤਰ੍ਹਾਂ ਪਰਮੇਸ਼ੁਰ ਨੇ ਉਹਨਾਂ ਨੂੰ ਮਿਸਰੀਆਂ ਉੱਤੇ ਜਿੱਤ ਦਿੱਤੀ ਅਤੇ ਗੁਲਾਮੀ ਤੋਂ ਛੁਡਾਇਆ | ਉਹਨਾਂ ਨੇ ਬੱਜ ਰਹਿਤ ਲੇਲਾ ਕੱਟਦੇ ਹੋਏ ਅਤੇ ਉਸ ਨਾਲ ਖ਼ਮੀਰ ਤੋਂ ਬਿਨਾ ਰੋਟੀ ਖਾਂਦੇ ਹੋਏ ਇਸ ਨੂੰ ਮਨਾਇਆ |

ਬਾਈਬਲ ਕਹਾਣੀ ਵਿੱਚੋਂ ਕੂਚ - 12:33-15:21