pa_obs/content/09.md

8.6 KiB
Raw Permalink Blame History

ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ

OBS Image

ਯੂਸੁਫ਼ ਦੇ ਮਰਨ ਦੇ ਬਾਅਦ ਉਸ ਦੇ ਸਾਰੇ ਰਿਸ਼ਤੇਦਾਰ ਮਿਸਰ ਵਿੱਚ ਰਹੇ |ਉਹ ਅਤੇ ਉਹਨਾਂ ਦੀ ਔਲਾਦ ਲਗਾਤਾਰ ਬਹੁਤ ਸਾਲ ਉੱਥੇ ਰਹੇ ਅਤੇ ਉਹਨਾਂ ਦੇ ਬਹੁਤ ਸਾਰੇ ਬੱਚੇ ਪੈਦਾ ਹੋਏ |ਉਹਨਾਂ ਨੂੰ ਇਸਰਾਏਲੀ ਕਿਹਾ ਗਿਆ |

OBS Image

ਸੈਂਕੜੇ ਸਾਲਾਂ ਬਾਅਦ ਇਸਰਾਏਲੀਆਂ ਦੀ ਗਿਣਤੀ ਬਹੁਤ ਵੱਧ ਗਈ |ਮਿਸਰੀ ਯੂਸੁਫ਼ ਨੂੰ ਅਤੇ ਜੋ ਕੁੱਝ ਉਸਨੇ ਕੀਤਾ ਸੀ ਭੁੱਲ ਗਏ ਸਨ|ਮਿਸਰੀ ਇਸਰਾਏਲੀਆਂ ਤੋਂ ਡਰਨ ਲੱਗੇ ਕਿਉਂਕਿ ਉਹ ਬਹੁਤ ਹੋ ਗਏ ਸਨ |ਇਸ ਲਈ ਫ਼ਿਰਊਨ ਜੋ ਉਸ ਸਮੇਂ ਮਿਸਰ ਤੇ ਰਾਜ ਕਰਦਾ ਸੀ ਉਸ ਨੇ ਇਸਰਾਏਲੀਆਂ ਨੂੰ ਮਿਸਰੀਆਂ ਦੇ ਗੁਲਾਮ ਬਣਾ ਦਿੱਤਾ |

OBS Image

ਮਿਸਰੀਆਂ ਨੇ ਇਸਰਾਏਲੀਆਂ ਤੇ ਧੱਕਾ ਕੀਤਾ ਕਿ ਉਹ ਬਹੁਤ ਸਾਰੀਆਂ ਇਮਾਰਤਾਂ ਬਣਾਉਣ ਅਤੇ ਇੱਥੋਂ ਤੱਕ ਕਿ ਸਾਰੇ ਸ਼ਹਿਰ ਵੀ |ਸਖ਼ਤ ਮਿਹਨਤ ਨੇ ਉਹਨਾਂ ਦੀ ਜ਼ਿੰਦਗੀ ਬੇਕਾਰ ਕਰ ਦਿੱਤੀ ਸੀ, ਪਰ ਪਰਮੇਸ਼ੁਰ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਦੇ ਹੋਰ ਬੱਚੇ ਹੋਏ |

OBS Image

ਫ਼ਿਰਊਨ ਨੇ ਦੇਖਿਆ ਕਿ ਇਸਰਾਏਲੀਆਂ ਦੇ ਬਹੁਤ ਬੱਚੇ ਹੋ ਰਹੇ ਹਨ, ਇਸ ਲਈ ਉਸਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸਰਾਏਲੀਆਂ ਦੇ ਨਵੇਂ ਜਨਮੇ ਲੜਕਿਆਂ ਨੂੰ ਨੀਲ ਨਦੀ ਵਿੱਚ ਸੁੱਟ ਕੇ ਮਾਰ ਦੇਵੋ |

OBS Image

ਇੱਕ ਇਸਰਾਏਲੀ ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ |ਉਹ ਅਤੇ ਉਸਦੇ ਪਤੀ ਨੇ ਉਸ ਬੱਚੇ ਨੂੰ ਛੁਪਾ ਰੱਖਿਆ ਜਿੰਨਾ ਚਿਰ ਛੁਪਾ ਸਕਦੇ ਸਨ |

OBS Image

ਜਦੋਂ ਲੜਕੇ ਦੇ ਮਾਤਾ ਪਿਤਾ ਉਸਨੂੰ ਹੋਰ ਛੁਪਾ ਨਾ ਸਕੇ, ਉਹਨਾਂ ਨੇ ਉਸ ਨੂੰ ਇੱਕ ਤੈਰਨ ਵਾਲੀ ਟੋਕਰੀ ਵਿੱਚ ਪਾ ਕੇ ਨੀਲ ਨਦੀ ਵਿੱਚ ਕਾਨਿਆਂ ਕੋਲ ਰੱਖ ਦਿੱਤਾ ਤਾਂ ਕਿ ਉਹ ਮਰਨ ਤੋਂ ਬਚ ਸਕੇ |ਉਸ ਦੀ ਵੱਡੀ ਭੈਣ ਦੇਖਣ ਲੱਗੀ ਕਿ ਉਸ ਨਾਲ ਕੀ ਹੁੰਦਾ |

OBS Image

ਫ਼ਿਰਊਨ ਦੀ ਲੜਕੀ ਨੇ ਟੋਕਰੀ ਦੇਖੀ ਅਤੇ ਉਸ ਵਿੱਚ ਦੇਖਿਆ |ਜਦੋਂ ਉਸ ਨੇ ਬੱਚੇ ਨੂੰ ਦੇਖਿਆ ਉਸ ਨੇ ਉਸ ਨੂੰ ਆਪਣੇ ਪੁੱਤਰ ਵਜੋਂ ਲੈ ਲਿਆ |ਉਸ ਨੇ ਇੱਕ ਇਸਰਾਏਲੀ ਔਰਤ ਨੌਕਰਾਣੀ ਨੂੰ ਰੱਖਿਆ ਕੇ ਉਸ ਨੂੰ ਦੁੱਧ ਪਿਲਾਵੇ ਬਿਨਾਂ ਜਾਣੇ ਕਿ ਇਹ ਉਸ ਬੱਚੇ ਦੀ ਮਾਂ ਸੀ |ਜਦੋਂ ਬੱਚਾ ਕਾਫ਼ੀ ਵੱਡਾ ਹੋ ਗਿਆ ਕਿ ਉਸ ਨੂੰ ਹੁਣ ਮਾਂ ਦੇ ਦੁੱਧ ਦੀ ਜ਼ਰੂਰਤ ਨਹੀਂ ਸੀ ਉਸ ਨੇ ਬੱਚਾ ਫ਼ਿਰਊਨ ਦੀ ਧੀ ਨੂੰ ਦੇ ਦਿੱਤਾ, ਉਸ ਨੇ ਉਸ ਦਾ ਨਾਮ ਮੂਸਾ ਰੱਖਿਆ |

OBS Image

ਇੱਕ ਦਿਨ ਜਦੋਂ ਮੂਸਾ ਜਵਾਨ ਹੋ ਗਿਆ ਉਸ ਨੇ ਦੇਖਿਆ ਕਿ ਇੱਕ ਮਿਸਰੀ ਇੱਕ ਇਸਰਾਏਲੀ ਨੂੰ ਮਾਰ ਰਿਹਾ ਸੀ |ਮੂਸਾ ਨੇ ਆਪਣੇ ਇਸਰਾਏਲੀ ਭਾਈਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ |

OBS Image

ਜਦੋਂ ਮੂਸਾ ਨੇ ਸੋਚਿਆ ਕਿ ਕੋਈ ਨਹੀਂ ਦੇਖਦਾ ਉਸ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਦੱਬ ਦਿੱਤਾ |ਪਰ ਕਿਸੇ ਨੇ ਦੇਖ ਲਿਆ ਜੋ ਮੂਸਾ ਨੇ ਕੀਤਾ ਸੀ |

OBS Image

ਜਦੋਂ ਫ਼ਿਰਊਨ ਨੇ ਸੁਣਿਆ ਜੋ ਮੂਸਾ ਨੇ ਕੀ ਕੀਤਾ ਸੀ ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ |ਮੂਸਾ ਮਿਸਰ ਤੋਂ ਭੱਜ ਕੇ ਜੰਗਲ ਵਿੱਚ ਚਲਾ ਗਿਆ ਜਿੱਥੇ ਉਹ ਫ਼ਿਰਊਨ ਦੇ ਸਿਪਾਹੀਆਂ ਤੋਂ ਸੁਰੱਖਿਅਤ ਰਹੇਗਾ |

OBS Image

ਮੂਸਾ ਮਿਸਰ ਤੋਂ ਦੂਰ ਜੰਗਲ ਵਿੱਚ ਆਜੜੀ ਬਣ ਗਿਆ ਸੀ |ਉਸ ਨੇ ਉਸ ਜਗ੍ਹਾ ਦੀ ਇੱਕ ਔਰਤ ਨਾਲ ਵਿਆਹ ਕੀਤਾ ਅਤੇ ਉਸਦੇ ਦੋ ਪੱਤਰ ਹੋਏ |

OBS Image

ਇੱਕ ਦਿਨ ਜਦੋਂ ਮੂਸਾ ਭੇਡਾਂ ਚਾਰਦਾ ਸੀ ਉਸ ਨੇ ਇੱਕ ਝਾੜੀ ਦੇਖੀ ਜਿਸ ਨੂੰ ਅੱਗ ਲੱਗੀ ਹੋਈ ਸੀ |ਪਰ ਝਾੜੀ ਖ਼ਤਮ ਨਹੀਂ ਹੋਈ ਸੀ |ਮੂਸਾ ਝਾੜੀ ਵੱਲ ਗਿਆ ਕਿ ਉਸ ਨੂੰ ਚੰਗੀ ਤਰ੍ਹਾਂ ਦੇਖ ਸਕੇ |ਜਿਵੇਂ ਹੀ ਬਲਦੀ ਹੋਈ ਝਾੜੀ ਦੇ ਕੋਲ ਗਿਆ, ਪਰਮੇਸ਼ੁਰ ਦੀ ਅਵਾਜ਼ ਨੇ ਕਿਹਾ, “ਮੂਸਾ, ਆਪਣੀ ਜੁੱਤੀ ਉਤਾਰ ਦੇਹ |ਤੂੰ ਪਵਿੱਤਰ ਜਗ੍ਹਾ ਤੇ ਖੜ੍ਹਾ ਹੈ |”

OBS Image

ਪਰਮੇਸ਼ੁਰ ਨੇ ਕਿਹਾ, “ਮੈਂ ਆਪਣੇ ਲੋਕਾਂ ਦੇ ਦੁੱਖ ਨੂੰ ਦੇਖਿਆ ਹੈ |ਮੈਂ ਤੈਨੂੰ ਫ਼ਿਰਊਨ ਕੋਲ ਭੇਜਾਂਗਾ ਤਾਂ ਕਿ ਤੂੰ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਵਿੱਚੋਂ ਬਾਹਰ ਲਿਆਵੇਂ |ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂਗਾ, ਜਿਸ ਦੇਸ ਦਾ ਵਾਅਦਾ ਅਬਰਾਹਮ, ਇਸਹਾਕ, ਅਤੇ ਯਾਕੂਬ ਨਾਲ ਕੀਤਾ ਸੀ |

OBS Image

ਮੂਸਾ ਨੇ ਪੁੱਛਿਆ, “ਕੀ ਹੋਵੇਗਾ ਜੇ ਲੋਕ ਪੁੱਛਣ ਕਿ ਮੈਨੂੰ ਕਿਸ ਨੇ ਭੇਜਿਆ ਹੈ, ਮੈਂ ਕਿ ਕਹਾਂਗਾ ?”ਪਰਮੇਸ਼ੁਰ ਨੇ ਕਿਹਾ, “ਮੈਂ ਹਾਂ ਜੋ ਹਾਂ |ਉਹਨਾਂ ਨੂੰ ਦੱਸ, “ਮੈਂ ਹਾਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ “ਉਹਨਾਂ ਨੂੰ ਵੀ ਦੱਸ, “ਮੈਂ ਯਹੋਵਾਹ ਹਾਂ, ਤੁਹਾਡੇ ਬਾਪ ਦਾਦਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ |”ਇਹ ਮੇਰਾ ਨਾਮ ਹਮੇਸ਼ਾਂ ਲਈ ਹੈ |

OBS Image

ਮੂਸਾ ਡਰਦਾ ਸੀ ਅਤੇ ਫ਼ਿਰਊਨ ਕੋਲ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਨੇ ਸੋਚਿਆ ਕਿ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਇਸ ਲਈ ਪਰਮੇਸ਼ੁਰ ਨੇ ਮੂਸਾ ਦੇ ਭਰਾ ਹਾਰੂਨ ਨੂੰ ਉਸ ਦੀ ਮੱਦਦ ਲਈ ਭੇਜਿਆ |ਪਰਮੇਸ਼ੁਰ ਨੇ ਮੂਸਾ ਅਤੇ ਹਾਰੂਨ ਨੂੰ ਚੇਤਾਵਨੀ ਦਿੱਤੀ ਕਿ ਫ਼ਿਰਊਨ ਦਾ ਮਨ ਕਠੋਰ ਹੋਵੇਗਾ |

ਬਾਈਬਲ ਕਹਾਣੀ ਵਿੱਚੋਂ ਕੂਚ - 1-4