pa_obs/content/07.md

5.7 KiB
Raw Permalink Blame History

ਪਰਮੇਸ਼ੁਰ ਯਾਕੂਬ ਨੂੰ ਬਰਕਤ ਦਿੰਦਾ ਹੈ

OBS Image

ਜਿਵੇਂ ਹੀ ਦੋਵੇਂ ਮੁੰਡੇ ਜਵਾਨ ਹੋਏ ਯਾਕੂਬ ਘਰੇ ਰਹਿਣਾ ਪਸੰਦ ਕਰਨ ਲੱਗਾ ਪਰ ਏਸਾਓ ਸ਼ਿਕਾਰ ਖੇਡਣਾ ਪਸੰਦ ਕਰਦਾ ਸੀ |ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ਪਰ ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ |

OBS Image

ਇੱਕ ਦਿਨ, ਜਦੋਂ ਏਸਾਓ ਸ਼ਿਕਾਰ ਖੇਡ ਕੇ ਘਰ ਵਾਪਸ ਆਇਆ ਤਾਂ ਉਹ ਬਹੁਤ ਭੁੱਖਾ ਸੀ |ਏਸਾਓ ਨੇ ਯਾਕੂਬ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਕੁੱਝ ਭੋਜਨ ਦੇ ਜੋ ਤੂੰ ਬਣਾਇਆ ਹੈ |”ਯਾਕੂਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣੇ ਜੇਠੇ ਹੋਣ ਦਾ ਹੱਕ ਦੇਹ |” ਏਸਾਓ ਨੇ ਯਾਕੂਬ ਨੂੰ ਆਪਣੇ ਜੇਠਾ ਹੋਣ ਦਾ ਹੱਕ ਦੇ ਦਿੱਤਾ |ਯਾਕੂਬ ਨੇ ਉਸ ਨੂੰ ਕੁੱਝ ਭੋਜਨ ਦਿੱਤਾ |

OBS Image

ਇਸਹਾਕ ਏਸਾਓ ਨੂੰ ਬਰਕਤ ਦੇਣਾ ਚਹੁੰਦਾ ਸੀ |ਪਰ ਇਸ ਤੋਂ ਪਹਿਲਾਂ ਉਹ ਬਰਕਤ ਦਿੰਦਾ, ਰਿਬਕਾਹ ਅਤੇ ਯਾਕੂਬ ਨੇ ਏਸਾਓ ਦੀ ਜਗ੍ਹਾ ਯਾਕੂਬ ਨੂੰ ਪੇਸ਼ ਕਰਕੇ ਉਸ ਨੂੰ ਠੱਗ ਲਿਆ |ਇਸਹਾਕ ਬੁੱਢਾ ਹੋ ਚੁੱਕਾ ਸੀ ਅਤੇ ਦੇਖ ਨਹੀਂ ਸਕਦਾ ਸੀ | ਇਸ ਲਈ ਯਾਕੂਬ ਨੇ ਏਸਾਓ ਦੇ ਕੱਪੜੇ ਪਾਏ ਅਤੇ ਆਪਣੀ ਧੋਣ ਅਤੇ ਹੱਥਾਂ ਤੇ ਬੱਕਰੀ ਦਾ ਚਮੜਾ ਲਾ ਲਿਆ |

OBS Image

ਯਾਕੂਬ ਇਸਹਾਕ ਕੋਲ ਆਇਆ ਅਤੇ ਕਿਹਾ, “ਮੈਂ ਏਸਾਓ ਹਾਂਮੈਂ ਇਸ ਲਈ ਆਇਆ ਹਾਂ ਕਿ ਤੂੰ ਮੈਨੂੰ ਬਰਕਤ ਦੇਵੇਂ |”ਜਦੋਂ ਇਸਹਾਕ ਨੇ ਬੱਕਰੀ ਦੇ ਚਮੜੇ ਨੂੰ ਮਹਿਸੂਸ ਕੀਤਾ ਅਤੇ ਕੱਪੜਿਆਂ ਨੂੰ ਸੁੰਘਿਆ ਉਸ ਨੇ ਸਮਝਿਆ ਕਿ ਇਹ ਏਸਾਓ ਹੈ ਅਤੇ ਉਸ ਨੂੰ ਬਰਕਤ ਦਿੱਤੀ |

OBS Image

ਏਸਾਓ ਯਾਕੂਬ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਉਸ ਨੇ ਉਸਦੇ ਜੇਠਾ ਹੋਣ ਦਾ ਹੱਕ ਅਤੇ ਬਰਕਤ ਨੂੰ ਖੋਹ ਲਿਆ ਸੀ |ਇਸ ਲਈ ਉਸਨੇ ਪਿਤਾ ਦੀ ਮੌਤ ਤੋਂ ਬਾਅਦ ਯਾਕੂਬ ਨੂੰ ਮਾਰਨ ਦੀ ਯੋਜਨਾ ਬਣਾਈ |

OBS Image

ਪਰ ਰਿਬਕਾਹ ਨੇ ਉਸ ਦੀ ਯੋਜਨਾ ਨੂੰ ਸੁਣ ਲਿਆ ਸੀ |ਇਸ ਲਈ ਉਸਨੇ ਅਤੇ ਇਸਹਾਕ ਨੇ ਯਾਕੂਬ ਨੂੰ ਦੂਰ ਉਸਦੇ ਰਿਸ਼ਤੇਦਾਰਾਂ ਕੋਲ ਰਹਿਣ ਲਈ ਭੇਜ ਦਿੱਤਾ |

OBS Image

ਯਾਕੂਬ ਰਿਬਕਾਹ ਦੇ ਰਿਸ਼ਤੇਦਾਰਾਂ ਕੋਲ ਕਈ ਸਾਲ ਰਿਹਾ |ਉਸ ਸਮੇਂ ਦੌਰਾਨ ਉਸ ਨੇ ਵਿਆਹ ਕਰ ਲਿਆ ਅਤੇ ਉਸਦੇ ਬਾਰਾਂ ਧੀਆਂ ਪੁੱਤਰ ਹੋਏ | ਪਰਮੇਸ਼ੁਰ ਨੇ ਉਸ ਨੂੰ ਬਹੁਤ ਅਮੀਰ ਕੀਤਾ |

OBS Image

ਕਨਾਨ ਵਿੱਚ ਆਪਣੇ ਘਰ ਤੋਂ ਬਾਹਰ ਵੀਹ ਸਾਲ ਬਾਅਦ ਯਾਕੂਬ ਆਪਣੇ ਪਰਿਵਾਰ , ਨੌਕਰ ਅਤੇ ਪਸ਼ੂਆਂ ਦੇ ਝੂੰਡਾਂ ਨਾਲ ਵਾਪਸ ਆਇਆ |

OBS Image

ਯਾਕੂਬ ਬਹੁਤ ਡਰਿਆ ਹੋਇਆ ਸੀ ਕਿਉਕਿ ਉਹ ਸੋਚਦਾ ਸੀ ਕਿ ਏਸਾਓ ਅਜੇ ਵੀ ਉਸਨੂੰ ਮਾਰਨਾ ਚਾਹੁੰਦਾ ਸੀ |ਇਸ ਲਈ ਉਸ ਨੇ ਬਹੁਤ ਸਾਰੇ ਪਸ਼ੂਆਂ ਦੇ ਝੂੰਡ ਏਸਾਓ ਲਈ ਤੋਹਫ਼ੇ ਵਜੋਂ ਭੇਜੇ |ਏਸਾਓ ਕੋਲ ਪਸ਼ੂ ਲਿਆਉਣ ਵਾਲੇ ਨੌਕਰਾਂ ਨੇ ਕਿਹਾ, “ਤੇਰਾ ਦਾਸ ਯਾਕੂਬ ਇਹ ਪਸ਼ੂ ਤੈਨੂੰ ਭੇਂਟ ਕਰਦਾ ਹੈ |ਉਹ ਜ਼ਲਦੀ ਆ ਰਿਹਾ ਹੈ |”

OBS Image

ਪਰ ਏਸਾਓ ਨੇ ਪਹਿਲਾਂ ਹੀ ਯਾਕੂਬ ਨੂੰ ਮਾਫ਼ ਕਰ ਦਿੱਤਾ ਸੀ ਅਤੇ ਦੁਬਾਰਾ ਇੱਕ ਦੂਸਰੇ ਨੂੰ ਦੇਖਣ ਲਈ ਖੁਸ਼ ਸਨ |ਤਦ ਯਾਕੂਬ ਕਨਾਨ ਵਿੱਚ ਸਾਂਤੀ ਨਾਲ ਰਿਹਾ |ਤਦ ਇਸਹਾਕ ਮਰ ਗਿਆ, ਯਾਕੂਬ ਅਤੇ ਏਸਾਓ ਨੇ ਉਸ ਨੂੰ ਦੱਬ ਦਿੱਤਾ |ਨੇਮ ਦਾ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ ਹੁਣ ਇਸਹਾਕ ਤੋਂ ਯਾਕੂਬ ਤੱਕ ਪਹੁੰਚ ਗਿਆ |

ਬਾਈਬਲ ਕਹਾਣੀ ਵਿੱਚੋਂ ਉਤਪਤ 25:27 -30:20