pa_obs-tn/content/46/10.md

2.3 KiB

ਇੱਕ ਦਿਨ

ਇਹ ਵਾਕ ਇੱਕ ਘਟਨਾ ਦੀ ਜਾਣਕਾਰੀ ਦਿੰਦਾ ਹੈ ਜੋ ਅਤੀਤ ਵਿੱਚ ਹੋਈ ਨਾ ਕਿ ਕਿਸੇ ਖ਼ਾਸ ਸਮੇਂ ਬਾਰੇ ਬਿਆਨ ਕਰਦਾ ਹੈ | ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਹਾਣੀ ਦੱਸਣ ਨੂੰ ਸ਼ੁਰੂ ਕੀਤਾ ਜਾਂਦਾ ਹੈ |

ਮੇਰੇ ਲਈ ਅਲੱਗ ਕਰੋ

ਇਸ ਵਾਕ ਨੂੰ ਵੀ ਇਸ ਤਰ੍ਹਾਂ ਅਨੁਵਾਦ ਕੀਤਾ ਜਾ ਸਕਦਾ ਹੈ, “ਬਰਨਾਬਾਸ ਅਤੇ ਸੌਲੁਸ ਨੂੰ ਮੇਰੇ ਖ਼ਾਸ ਕੰਮ ਲਈ ਠਹਿਰਾਓ ਜੋ ਕਰਨ ਲਈ ਮੈਂ ਉਹਨਾਂ ਨੂੰ ਚੁਣਿਆ ਹੈ|”

ਕਲੀਸੀਆ

ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਹੋ ਸਕਦਾ ਹੈ, “ਵਿਸ਼ਵਾਸੀ” ਜਾਂ “ਮਸੀਹੀ”|

ਉਹਨਾਂ ਉੱਤੇ ਹੱਥ ਰੱਖੇ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਅਧਿਕਾਰ ਨਾਲ ਉਹਨਾਂ ਉੱਤੇ ਆਪਣੇ ਹੱਥ ਰੱਖਦੇ ਹੋਏ ਬਰਕਤ ਦਿੱਤੀ” ਜਾਂ “ਆਤਮਾ ਵਿੱਚ ਏਕਤਾ ਦੀ ਨਿਸ਼ਾਨੀ ਵਜੋਂ ਉਹਨਾਂ ਉੱਤੇ ਹੱਥ ਰੱਖੇ|” ਕੁੱਝ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿੱਥੇ ਉਹਨਾਂ ਉੱਤੇ ਹੱਥ ਰੱਖੇ | ਅਗਰ ਅਜਿਹਾ ਹੈ ਤਾਂ ਤੁਸੀਂ ਕਹਿ ਸਕਦੇ ਸੀ ਕਿ ਉਹਨਾਂ ਨੇ ਉਹਨਾਂ ਦੇ ਸਿਰਾਂ, ਮੋਢਿਆਂ ਜਾਂ ਪਿੱਠ ਉੱਤੇ ਹੱਥ ਰੱਖੇ |

ਉਹਨਾਂ ਨੂੰ ਭੇਜ ਦਿੱਤਾ

ਮਤਲਬ, “ਉਹਨਾਂ ਨੂੰ ਦੂਰ ਭੇਜ ਦਿੱਤਾ’ ਜਾਂ “ਉਹਨਾਂ ਨੂੰ ਉਹਨਾਂ ਦੀ ਯਾਤਰਾ ਤੇ ਭੇਜ ਦਿੱਤਾ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਵੱਖਰੇ ਹੋ ਸਕਦੇ ਹਨ |