pa_obs-tn/content/40/04.md

2.8 KiB

ਦੋ ਡਾਕੂ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਦੋ ਬਦਮਾਸ਼” | ਇਹ ਉਹਨਾਂ ਦੋਸ਼ੀਆਂ ਲਈ ਹਵਾਲਾ ਦਿੰਦਾ ਹੈ ਜੋ ਧੱਕੇ ਅਤੇ ਵਿਦਰੋਹ ਨਾਲ ਲੋਕਾਂ ਤੋਂ ਉਹਨਾਂ ਦੀਆਂ ਚੀਜ਼ਾਂ ਚੁਰਾ ਲੈਂਦੇ ਸਨ |

ਕੀ ਤੈਨੂੰ ਪਰਮੇਸ਼ੁਰ ਦਾ ਡਰ ਨਹੀਂ ਹੈ ?

ਡਾਕੂ ਇਸ ਪ੍ਰਸ਼ਨ ਦੇ ਉੱਤਰ ਦੀ ਆਸ਼ਾ ਨਹੀਂ ਕਰਦਾ ਸੀ; ਇਹ ਕਈ ਭਾਸ਼ਾਵਾਂ ਵਿੱਚ ਇੱਕ ਕਥਨ ਨੂੰ ਮਜ਼ਬੂਤ ਬਣਾਉਣ ਲਈ ਕਹਿਣ ਦਾ ਤਰੀਕਾ ਹੈ | ਜੇ ਤੁਹਾਡੀ ਭਾਸ਼ਾ ਵਿੱਚ ਪ੍ਰਸ਼ਨਾਂ ਦਾ ਇਸਤੇਮਾਲ ਇਸ ਪ੍ਰਕਾਰ ਨਹੀਂ ਹੁੰਦਾ, ਤਾਂ ਇਸ ਦਾ ਇਸ ਤਰ੍ਹਾਂ ਅਨੁਵਾਦ ਕਰੋ, “ਤੁਹਾਨੂੰ ਪਰਮੇਸ਼ੁਰ ਤੋਂ ਡਰਨ ਦੀ ਲੋੜ ਹੈ !”

ਅਸੀਂ ਤਾਂ ਦੋਸ਼ੀ ਹਾਂ ਪਰ ਇਹ ਵਿਅਕਤੀ ਨਿਰਦੋਸ਼ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੂੰ ਅਤੇ ਮੈਂ ਤਾਂ ਬੁਰੇ ਕੰਮ ਕੀਤੇ ਹਨ ਅਤੇ ਮੌਤ ਦੇ ਹੱਕਦਾਰ ਹਾਂ, ਪਰ ਇਹ ਵਿਅਕਤੀ, ਯਿਸੂ, ਨੇ ਕੁੱਝ ਵੀ ਬੁਰਾ ਨਹੀਂ ਕੀਤਾ ਅਤੇ ਮੌਤ ਦਾ ਹੱਕਦਰ ਨਹੀਂ ਹੈ |” “ਅਸੀਂ” ਇੱਥੇ ਡਾਕੂ ਆਪਣੇ ਆਪ ਦੋਨਾਂ ਨੂੰ ਸ਼ਾਮਲ ਕਰ ਰਿਹਾ ਹੈ ਨਾਂ ਕਿ ਯਿਸੂ ਨੂੰ |

ਇਹ ਵਿਅਕਤੀ

ਯਿਸੂ ਲਈ ਵਰਤਿਆ ਗਿਆ ਹੈ |

ਕਿਰਪਾ ਕਰਕੇ ਮੈਂ ਨੂੰ ਯਾਦ ਕਰੀਂ

ਮਤਲਬ, “ਕਿਰਪਾ ਕਰਕੇ ਮੈਂ ਨੂੰ ਗ੍ਰਹਿਣ ਕਰ” ਜਾਂ “ਕਿਰਪਾ ਕਰਕੇ ਮੇਰਾ ਸਵਾਗਤ ਕਰ” ਜਾਂ “ਕਿਰਪਾ ਕਰਕੇ ਆਪਣੇ ਨਾਲ ਰਹਿਣ ਲਈ ਮੈਂ ਨੂੰ ਮਨਜ਼ੂਰੀ ਦੇਹ” ਇੱਥੇ ਯਾਦ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਭੁੱਲੀ ਚੀਜ਼ ਨੂੰ ਯਾਦ ਕਰਨਾ | ਇਸ ਦਾ ਇਸ ਤਰੀਕੇ ਨਾਲ ਅਨੁਵਾਦ ਕਰੋ ਕਿ ਇਹ ਨਮਰ ਬੇਨਤੀ ਹੋਵੇ |

ਆਪਣੇ ਰਾਜ ਵਿੱਚ

ਮਤਲਬ, “ਜਦੋਂ ਤੂੰ ਆਪਣਾ ਰਾਜ ਸਥਾਪਿਤ ਕਰੇਂ” ਜਾਂ “ਜਦੋਂ ਤੂੰ ਰਾਜੇ ਵਜੋਂ ਰਾਜ ਕਰੇਂ” |

ਸਵਰਗ

ਇਹ ਸਵਰਗ ਲਈ ਇਸਤੇਮਾਲ ਕੀਤਾ ਗਿਆ ਹੈ |