pa_obs-tn/content/39/12.md

2.4 KiB

ਦੰਗੇ

ਮਤਲਬ, “ਗੁੱਸੇ ਵਿੱਚ ਵਿਦਰੋਹੀ ਕੰਮ ਕਰਨਾ ਸ਼ੁਰੂ ਕਰਨਾ |”

ਉਹ ਕਰਨ ਲਈ ਸਹਿਮਤ ਹੋ ਗਿਆ

ਪਿਲਾਤੁਸ ਨਹੀਂ ਚਾਹੁੰਦਾ ਸੀ ਕਿ ਯਿਸੂ ਨੂੰ ਮਾਰੇ ਕਿਉਂਕਿ ਉਹ ਵਿਸ਼ਵਾਸ ਕਰਦਾ ਸੀ ਕਿ ਯਿਸੂ ਬੇਗੁਨਾਹ ਹੈ | ਪਰ ਉਹ ਭੀੜ ਦੇ ਡਰ ਦੇ ਕਾਰਨ ਮਜ਼ਬੂਰ ਸੀ ਕਿ ਆਪਣੇ ਸਿਪਾਹੀਆਂ ਨੂੰ ਕਹੇ ਕਿ ਉਹ ਉਸ ਨੂੰ ਸਲੀਬ ਦੇਣ | ਜੇ ਸੰਭਵ ਹੈ ਤਾਂ ਇਸ ਵਾਕ ਨੂੰ ਇਸ ਤਰ੍ਹਾਂ ਅਨੁਵਾਦ ਕਰੋ ਜੋ ਇਹ ਹਿਚਕਿਚਾਹਟ ਨੂੰ ਦਿਖਾ ਸਕੇ |

ਇੱਕ ਸ਼ਾਹੀ ਪੁਸ਼ਾਕ

ਮਤਲਬ, “ਰਾਜੇ ਦੀ ਪੁਸ਼ਾਕ ਵਰਗੀ |” ਇਸ ਪੁਸ਼ਾਕ ਦੇ ਗੂੜੇ ਰੰਗ ਸਨ ਤਾਂ ਕਿ ਇਹ ਉਸ ਵਰਗੀ ਦਿਖੇ ਜੋ ਰਾਜਾ ਪਹਿਨਦਾ ਹੈ |

ਕੰਡਿਆ ਦਾ ਬਣਿਆ ਤਾਜ

ਇਸ ਦਾ ਮਤਲਬ ਕਿ ਉਹਨਾਂ ਨੇ ਉਹਨਾਂ ਨੇ ਕੰਡਿਆਲੀਆਂ ਟਾਹਣੀਆਂ ਨਾਲ ਗੋਲ ਬੁਣਿਆ ਕਿ ਉਹ ਤਾਜ ਦੀ ਤਰ੍ਹਾਂ ਦਿਖਾਈ ਦੇਣ| ਤਾਜ ਇੱਕ ਉਹ ਗਹਿਣਾ ਹੈ ਜੋ ਇੱਕ ਰਾਜਾ ਆਪਣੇ ਸਿਰ ਉੱਤੇ ਪਹਿਨਦਾ ਹੈ ਕਿ ਉਸ ਦੇ ਅਧਿਕਾਰ ਨੂੰ ਦਿਖਾ ਸਕੇ| ਪਰ ਉਹ ਤਾਜ ਜੋ ਉਹਨਾਂ ਨੇ ਯਿਸੂ ਦੇ ਸਿਰ ਉੱਤੇ ਰੱਖਿਆ ਉਸ ਵਿੱਚ ਤਿੱਖੇ ਅਤੇ ਖ਼ਤਰਨਾਕ ਕੰਡੇ ਸਨ |

ਦੇਖੋ

ਮਤਲਬ, “ਉਸ ਉੱਤੇ ਦੇਖੋ” ਜਾਂ “ਇੱਧਰ ਦੇਖੋ|”

ਯਹੂਦੀਆਂ ਦਾ ਰਾਜਾ

ਜਦਕਿ ਸਿਪਾਹੀ ਯਿਸੂ ਦਾ ਮਜ਼ਾਕ ਉਡਾ ਰਹੇ ਸਨ, ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਯਹੂਦੀ ਦਾ ਰਾਜਾ ਕਹਿਲਾਉਣ ਵਾਲਾ|”

ਇੱਕ ਬਾਈਬਲ ਕਹਾਣੀ, ਵਿੱਚੋਂ

ਇਹ ਹਵਾਲੇ ਕੁੱਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |