pa_obs-tn/content/38/05.md

1.9 KiB

ਇੱਕ ਪਿਆਲਾ

ਮਤਲਬ, “ਮੈ ਦਾ ਇੱਕ ਕੱਪ” ਜਾਂ “ਇੱਕ ਕੱਪ ਜੋ ਅੰਗੂਰਾਂ ਦੇ ਰਸ ਨਾਲ ਭਰਿਆ ਹੋਇਆ ਸੀ|”

ਇਸ ਨੂੰ ਪੀਵੋ

ਮਤਲਬ, “ਇਸ ਨੂੰ ਪੀਵੋ ਜੋ ਪਿਆਲੇ ਵਿੱਚ ਹੈ” ਜਾਂ “ਇਸ ਪਿਆਲੇ ਵਿੱਚੋਂ ਪੀਵੋ|” ਪਿਆਲੇ ਵਿੱਚ ਭਰਿਆ ਹੋਇਆ ਜੂਸ ਅੰਗੂਰਾਂ ਦਾ ਸੀ ਇਸ ਲਈ ਇਸ ਦਾ ਰੰਗ ਗੂੜ੍ਹਾ ਲਾਲ ਸੀ |

ਨਵੀਂ ਵਾਚਾ ਦਾ ਖ਼ੂਨ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਖ਼ੂਨ ਜੋ ਨਵੀਂ ਵਾਚਾ ਨੂੰ ਸੰਭਵ ਬਣਾ ਸਕਦਾ ਹੈ” ਜਾਂ “ਖ਼ੂਨ ਜੋ ਨਵੀਂ ਵਾਚਾ ਦਾ ਮੂਲ ਹੈ|”

ਇਹ ਵਹਾਇਆ ਜਾਂਦਾ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਮੇਰੇ ਸਰੀਰ ਵਿੱਚੋਂ ਵਹਿ ਨਿੱਕਲੇਗਾ” ਜਾਂ “ਮੈਂ ਆਪਣਾ ਖ਼ੂਨ ਵਹਾ ਦੇਵਾਂਗਾ|”

ਪਾਪਾਂ ਦੀ ਮਾਫ਼ੀ ਲਈ

ਮਤਲਬ, “ਤਾਂ ਜੋ ਪਰਮੇਸ਼ੁਰ ਪੂਰੀ ਤਰ੍ਹਾਂ ਨਾਲ ਲੋਕਾਂ ਦੇ ਸਾਰੇ ਪਾਪਾਂ ਨੂੰ ਮਾਫ਼ ਕਰੇ|”

ਮੈਨੂੰ ਯਾਦ ਕਰਨਾ

ਮਤਲਬ, “ਮੈਨੂੰ ਯਾਦ ਕਰਨਾ” ਜਾਂ “ਮੇਰੇ ਲਈ ਪਰਬ ਮਨਾਉਣ”| ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਖ਼ਾਸ ਤੌਰ ਤੇ ਮੇਰੇ ਉੱਤੇ ਧਿਆਨ ਕਰੋ” ਜਾਂ “ਮੇਰੇ ਬਾਰੇ ਆਪਣੇ ਆਪ ਨੂੰ ਯਾਦ ਦਿਲਾਉਣ|”