pa_obs-tn/content/35/12.md

1.8 KiB

(ਯਿਸੂ ਨੇ ਕਹਾਣੀ ਜਾਰੀ ਰੱਖੀ)

ਇੱਕ ਛੋਟੀ ਬੱਕਰੀ

ਇੱਕ ਛੋਟੀ ਬੱਕਰੀ ਵਧੀਆ ਵੱਛੇ ਨਾਲੋਂ ਘੱਟ ਲੋਕਾਂ ਦਾ ਭੋਜਨ ਬਣਦੀ ਸੀ ਅਤੇ ਉਸ ਦੀ ਕੀਮਤ ਜ਼ਿਆਦਾ ਨਹੀਂ ਮੰਨੀ ਜਾਂਦੀ ਸੀ | ਵੱਡਾ ਭਰਾ ਇਤਰਾਜ਼ ਦਿਖਾ ਰਿਹਾ ਹੈ ਕਿ ਉਸ ਦਾ ਪਿਤਾ ਉਸ ਨੂੰ ਭੈੜਾ ਅਤੇ ਛੋਟੇ ਭਰਾ ਨੂੰ ਉਸ ਨਾਲੋਂ ਵਧੀਆ ਜਾਣ ਰਿਹਾ ਹੈ |

ਇਹ ਤੇਰਾ ਪੁੱਤਰ

ਇਹ ਪ੍ਰਗਟੀਕਰਨ ਦਿਖਾ ਰਿਹਾ ਰਿਹਾ ਹੈ ਕਿ ਵੱਡਾ ਪੁੱਤਰ ਗੁੱਸੇ ਵਿੱਚ ਸੀ | ਇਹ ਗੱਲ ਛੋਟੇ ਭਰਾ ਪ੍ਰਤੀ ਉਸ ਦੇ ਤ੍ਰਿਸਕਾਰ ਅਤੇ ਉਸ ਦੇ ਪਿਤਾ ਦੁਆਰਾ ਉਸਦੇ ਭਗੌੜੇ ਭਰਾ ਨੂੰ ਵਾਪਿਸ ਸਵਾਗਤ ਕਰਨ ਲਈ ਨਰਾਜ਼ਗੀ ਨੂੰ ਦਿਖਾ ਰਹੀ ਹੈ | ਦੂਸਰੀਆਂ ਭਾਸ਼ਾਵਾਂ ਵਿੱਚ ਸ਼ਾਇਦ ਇਹਨਾਂ ਗੱਲਾਂ ਦਾ ਵਾਰਤਾਲਾਪ ਅਸਿੱਧਾ ਹੋਵੇ |

ਤੇਰੇ ਪੈਸੇ ਤਬਾਹ ਕਰ ਦਿੱਤੇ

ਮਤਲਬ, “ਜੋ ਪੈਸੇ ਤੂੰ ਉਸ ਨੂੰ ਦਿੱਤੇ ਉਸ ਨੇ ਉਜਾੜ ਸਿੱਟੇ” ਜਾਂ “ਤੇਰਾ ਧਨ ਨਿਗਲ ਗਿਆ|” ਜੇ ਸੰਭਵ ਹੈ ਤਾਂ ਉਸ ਪ੍ਰਗਟੀਕਰਨ ਦਾ ਇਸਤੇਮਾਲ ਕਰੋ ਜੋ ਭਰਾ ਦੇ ਗੁੱਸੇ ਨੂੰ ਦਿਖਾਉਂਦਾ ਹੈ |

ਵਧੀਆ ਵੱਛਾ ਵੱਢਿਆ

ਮਤਲਬ, “ਜ਼ਸ਼ਨ ਵਿੱਚ ਖਾਣ ਲਈ ਚੰਗਾ ਵੱਛਾ ਵੱਢਿਆ|”