pa_obs-tn/content/23/07.md

2.1 KiB

(ਦੂਤ ਲਗਾਤਾਰ ਬੋਲਦੇ ਹਨ)

ਕੱਪੜੇ ਵਿੱਚ ਲਪੇਟਿਆ ਹੋਇਆ

ਉਸ ਸਮੇਂ ਦੀ ਪਰੰਪਰਾ ਸੀ ਕਿ ਨਵੇਂ ਜਨਮੇ ਬੱਚੇ ਨੂੰ ਕੱਪੜੇ ਦੀ ਲੰਬੀ ਪੱਟੀ ਵਿੱਚ ਕੱਸ ਕੇ ਲਪੇਟ ਦਿੰਦੇ ਸਨ | ਸ਼ਾਇਦ ਇਹ ਆਖਣਾ ਲਾਜਮੀ ਹੋਵੇ, “ਪਰੰਪਰਾ ਅਨੁਸਾਰ ਕੱਪੜੇ ਦੀ ਇੱਕ ਲੰਬੀ ਪੱਟੀ ਵਿੱਚ ਲਪੇਟਿਆ ਹੋਇਆ |”

ਖੁਰਲੀ

ਮਤਲਬ, “ਪਸ਼ੂਆਂ ਦੇ ਚਾਰੇ ਵਾਲੀ ਖੁਰਲੀ”| 23-05 ਵਿੱਚ ਵੀ ਦੇਖੋ ਇਸ ਦਾ ਕਿਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ |

ਦੂਤਾਂ ਨਾਲ ਭਰ ਗਿਆ

ਇਸ ਦਾ ਮਤਲਬ ਕਿ ਬਹੁਤ ਸਾਰੇ ਦੂਤ ਸਨ ਕਿ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਆਕਾਸ਼ ਭਰ ਗਿਆ ਹੋਵੇ |

ਪਰਮੇਸ਼ੁਰ ਦੀ ਮਹਿਮਾ

ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਹੋ ਸਕਦਾ ਹੈ, “ਆਓ ਅਸੀਂ ਸਾਰੇ ਪਰਮੇਸ਼ੁਰ ਨੂੰ ਮਹਿਮਾ ਦੇਈਏ!” ਜਾਂ “ਸਾਡਾ ਪਰਮੇਸ਼ੁਰ ਸਾਰੀ ਮਹਿਮਾ ਦਾ ਹੱਕਦਾਰ ਹੈ!” ਜਾਂ “ਅਸੀਂ ਸਾਰੀ ਮਹਿਮਾ ਪਰਮੇਸ਼ੁਰ ਨੂੰ ਦਿੰਦੇ ਹਾਂ!”

ਧਰਤੀ ਉੱਤੇ ਸ਼ਾਂਤੀ

ਹੋਰ ਤਰ੍ਹਾਂ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ, “ਧਰਤੀ ਉੱਤੇ ਸ਼ਾਂਤੀ ਹੋਵੇ|”

ਜਿਹਨਾਂ ਲੋਕਾਂ ਤੋਂ ਉਹ ਪ੍ਰਸੰਨ ਹੈ

ਇਸ ਨੂੰ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, “ਪਰਮੇਸ਼ੁਰ ਜਿਹਨਾ ਲੋਕਾਂ ਉੱਤੇ ਦਯਾ ਨਾਲ ਦੇਖਦਾ ਹੈ, ਖੁਸ਼ ਹੁੰਦਾ ਹੈ, ਜਾਂ ਚੰਗੀ ਇੱਛਾ ਕਰਦਾ ਹੈ|”