pa_obs-tn/content/22/04.md

1.9 KiB

ਛੇ ਮਹੀਨਿਆਂ ਦੀ ਗਰਭਵਤੀ

ਜਾਂ ਉਹ ਛੇ ਮਹੀਨਿਆਂ ਦੀ ਗਰਭਵਤੀ ਹੋ ਚੁੱਕੀ ਸੀ ਜਾਂ ਫਿਰ ਉਹ ਛੇਵੇਂ ਮਹੀਨੇ ਵਿੱਚ ਚੱਲ ਰਹੀ ਸੀ |

ਗਰਭਵਤੀ

ਅੱਲਗ ਅੱਲਗ ਭਾਸ਼ਾਵਾਂ ਵਿੱਚ ਗਰਭ ਧਾਰਨ ਲਈ ਅੱਲਗ ਅੱਲਗ ਸ਼ਬਦ ਇਸਤੇਮਾਲ ਕੀਤੇ ਜਾਂਦੇ ਹਨ, ਜਿਵੇਂ ਕਿ, “ਉਹ ਪੇਟ ਤੋਂ ਹੈ” ਜਾਂ “ਉਸਦੇ ਪੈਰ ਭਾਰੀ ਹਨ” ਜਾਂ “ਉਹ ਗਰਭਵਤੀ ਹੈ|” ਕੁੱਝ ਭਾਸ਼ਾਵਾਂ ਵਿੱਚ ਇਸ ਬਾਰੇ ਬਹੁਤ ਸਹਿਜ ਨਾਲ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ, “ਉਸ ਤੋਂ ਬੱਚੇ ਦੀ ਆਸ਼ਾ ਕੀਤੀ ਜਾਂਦੀ ਹੈ|” ਅਜਿਹਾ ਵਾਕ ਇਸਤੇਮਾਲ ਕਰੋ ਜੋ ਪਾਠਕ ਨੂੰ ਬੁਰਾ ਨਾ ਲੱਗੇ |

ਇਲੀਸਬਤ

ਉਹ ਜ਼ਕਰਯਾਹ ਦੀ ਪਤਨੀ ਸੀ | ਇੱਕ ਦੂਤ ਨੇ ਜ਼ਕਰਯਾਹ ਨੂੰ ਕਿਹਾ ਕਿ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ |

ਇਲੀਸਬਤ ਦੀ ਰਿਸ਼ਤੇਦਾਰ

ਬਹੁਤ ਸਾਰੇ ਅਨੁਵਾਦ ਕਹਿੰਦੇ ਹਨ, “ਚਚੇਰੀ” ਸੀ ਪਰ ਅਸੀਂ ਨਹੀਂ ਜਾਣਦੇ ਕਿ ਅਸਲ ਵਿੱਚ ਉਹਨਾਂ ਦੋਨਾਂ ਔਰਤਾਂ ਦਾ ਆਪਸੀ ਰਿਸ਼ਤਾ ਕੀ ਸੀ | ਆਮ ਵਾਕ ਜਿਵੇਂ ਕਿ, “ਸਾਕ” ਜਾਂ “ਚਚੇਰੀ” ਇਸਤੇਮਾਲ ਕੀਤੇ ਜਾ ਸਕਦੇ ਹਨ |

ਕੁੜਮਾਈ ਹੋ ਚੁੱਕੀ ਸੀ

ਮਤਲਬ “ਉਸ ਦਾ ਰਿਸ਼ਤਾ ਹੋ ਚੁੱਕਾ ਸੀ|”