pa_obs-tn/content/13/02.md

2.0 KiB

ਮੇਰਾ ਨੇਮ ਯਾਦ ਰੱਖੋ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਕਰੋ ਜੋ ਮੇਰਾ ਨੇਮ ਕਰਨ ਲਈ ਮੰਗ ਕਰਦਾ ਹੈ|” ਨੇਮ ਯਾਦ ਰੱਖਣਾ ਅਤੇ ਮੰਨਣਾ ਦੋ ਅਲੱਗ ਗੱਲਾਂ ਨਹੀਂ ਹਨ | ਇਸ ਨੂੰ ਸਾਫ਼ ਕਰਨ ਲਈ ਪਰਮੇਸ਼ੁਰ ਜਲਦੀ ਹੀ ਉਹਨਾਂ ਨੂੰ ਦੱਸੇਗਾ ਕਿ ਉਸ ਦਾ ਨੇਮ ਕੀ ਮੰਗ ਕਰਦਾ ਹੈ |

ਮੇਰਾ ਉੱਤਮ ਵਿਰਸਾ

ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਤੁਸੀਂ ਮੇਰਾ ਵਿਰਸਾ ਹੋਵੋਗੇ ਜਿਸ ਦੀ ਮੈਂ ਸਭ ਤੋਂ ਜ਼ਿਆਦਾ ਕਦਰ ਕਰਦਾ ਹਾਂ” ਜਾਂ “ਤੁਸੀਂ ਮੇਰੇ ਲੋਕ ਹੋਵੋਗੇ ਜਿਹਨਾਂ ਨੂੰ ਮੈਂ ਬਾਕੀ ਲੋਕਾਂ ਦੇ ਝੁੰਡਾਂ ਨਾਲੋਂ ਜ਼ਿਆਦਾ ਬਹੁਮੁੱਲਾ ਸਮਝਦਾਂ ਹਾਂ” ਜਾਂ “ਤੁਸੀਂ ਮੇਰੇ ਆਪਣੇ ਪਿਆਰੇ ਲੋਕ ਹੋਵੋਗੇ |”

ਤੁਸੀਂ ਜ਼ਾਜਕਾਂ ਦਾ ਰਾਜ ਹੋਵੋਂਗੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੈਂ ਤੁਹਾਡਾ ਰਾਜਾ ਹੋਵਾਂਗਾ ਅਤੇ ਤੁਸੀਂ ਜ਼ਾਜਕਾਂ ਦੀ ਤਰ੍ਹਾਂ ਹੋਵੋਂਗੇ |” ਇਸਰਾਏਲ ਦੀ ਜ਼ਿੰਮੇਵਾਰੀ ਸੀ ਕਿ ਉਹ ਦੂਸਰੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਦੱਸਣ ਅਤੇ ਜਾਤੀਆਂ ਅਤੇ ਪਰਮੇਸ਼ੁਰ ਦੇ ਵਿਚਕਾਰ ਵਿਚੋਲੇ ਹੋਣ ਜਿਵੇਂ ਇਸਰਾਏਲ ਜਾਤੀ ਵਿੱਚ ਜਾਜਕ ਸਨ ਕਿ ਉਹ ਇਸਰਾਏਲ ਅਤੇ ਪਰਮੇਸ਼ੁਰ ਵਿਚਾਲੇ ਜਾਣ |