pa_obs-tn/content/09/12.md

2.0 KiB

ਆਪਣੀਆਂ ਭੇਡਾਂ ਦੀ ਦੇਖ ਭਾਲ

ਇਸ ਦਾ ਮਤਲਬ ਉਹ ਆਪਣੀਆਂ ਭੇਡਾਂ ਨੂੰ ਘਾਹ ਅਤੇ ਪਾਣੀ ਵੱਲ ਅਗਵਾਈ ਕਰਨ ਅਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦਾ ਸੀ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਭੇਡਾਂ ਨੂੰ ਚਾਰਨਾ”|

ਝਾੜੀ ਸੜ ਕੇ ਖਤਮ ਨਹੀਂ ਹੋਈ

ਪਰਮੇਸ਼ੁਰ ਨੇ ਝਾੜੀ ਨੂੰ ਪੂਰੀ ਤਰ੍ਹਾਂ ਅੱਗ ਲਾਈ ਪਰ ਅੱਗ ਨੇ ਝਾੜੀ ਦਾ ਨੁਕਸਾਨ ਨਹੀਂ ਕੀਤਾ |

ਪਰਮੇਸ਼ੁਰ ਦੀ ਅਵਾਜ਼ ਨੇ ਕਿਹਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕਰ ਸਕਦੇ ਹਾਂ, “ਪਰਮੇਸ਼ੁਰ ਨੇ ਉੱਚੀ ਅਵਾਜ਼ ਵਿੱਚ ਕਿਹਾ|” ਮੂਸਾ ਨੇ ਪਰਮੇਸ਼ੁਰ ਨੂੰ ਬੋਲਦੇ ਹੋਏ ਸੁਣਿਆ ਪਰ ਉਸ ਨੇ ਪਰਮੇਸ਼ੁਰ ਨਹੀਂ ਦੇਖਿਆ |

ਆਪਣੀ ਜੁੱਤੀ ਉਤਾਰ ਦੇ

ਪਰਮੇਸ਼ੁਰ ਚਾਹੁੰਦਾ ਸੀ ਕਿ ਮੂਸਾ ਆਪਣੀ ਜੁੱਤੀ ਉਤਾਰ ਦੇਵੇ ਕਿਉਂਕਿ ਪਰਮੇਸ਼ੁਰ ਲਈ ਇਹ ਬਹੁਤ ਆਦਰ ਦੀ ਗੱਲ ਸੀ | ਇਸ ਦੇ ਕਾਰਨ ਨੂੰ ਸਪਸ਼ਟ ਕਰਨ ਲਈ ਤੁਸੀਂ ਕਹਿ ਸਕਦੇ ਹੋ, “ਆਪਣੀ ਜੁੱਤੀ ਉਤਾਰ, ਕਿਉਂਕਿ ਤੂੰ ਪਵਿੱਤਰ ਧਰਤੀ ਉੱਤੇ ਹੈਂ|”

ਪਵਿੱਤਰ ਧਰਤੀ

ਇਹ ਇਸ ਭਾਵ ਵਿੱਚ ਪਵਿੱਤਰ ਸੀ ਕਿ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਆਮ ਧਰਤੀ ਨਾਲੋ ਅਲੱਗ ਕੀਤਾ ਸੀ ਅਤੇ ਉਹ ਖ਼ਾਸ ਸਥਾਨ ਜਿੱਥੇ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ |