pa_obs-tn/content/02/12.md

1.5 KiB

ਭਲੇ ਬੁਰੇ ਦਾ ਗਿਆਨ ਪ੍ਰਾਪਤ ਕਰਨ ਨਾਲ ਸਾਡੇ ਵਰਗੇ

ਇੱਥੇ ਇਹ ਵਾਕ ਇਸ਼ਾਰਾ ਕਰਦੇ ਹਨ ਕਿ ਆਦਮ ਅਤੇ ਹਵਾ ਇੱਕ ਨਵੇਂ ਤਰੀਕੇ ਨਾਲ ਪਰਮੇਸ਼ੁਰ ਵਰਗੇ ਹੋਣਗੇ | ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ, ਇਸ ਲਈ ਉਹ ਬੁਰਾਈ ਤੋਂ ਜਾਣੂ ਸਨ ਅਤੇ ਬੁਰਾਈ ਦਾ ਅਨੁਭਵ ਕਰ ਸਕਦੇ ਸਨ | ਤੁਸੀਂ ਕਹਿ ਸਕਦੇ ਹੋ, “ਕਿਉਂਕਿ ਹੁਣ ਉਹ ਦੋਨੋਂ ਬੁਰੇ ਅਤੇ ਭਲੇ ਬਾਰੇ ਜਾਣਦੇ ਸਨ |”

ਫਲ਼

ਖ਼ਾਸ ਕਿਸਮ ਦਾ ਫਲ਼ ਪ੍ਰਗਟ ਨਹੀਂ ਕੀਤਾ ਗਿਆ, ਇਸ ਲਈ ਇਹ ਚੰਗਾ ਹੈ ਕਿ ਇਸ ਫਲ਼ ਲਈ ਆਮ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ |

ਜ਼ਿੰਦਗੀ ਦਾ ਦਰੱਖਤ

ਇਹ ਇੱਕ ਵਾਸਤਵਿਕ ਦਰੱਖਤ ਸੀ ਜਿਸਨੂੰ ਫਲ਼ ਲੱਗੇ ਸਨ | ਦੇਖੋ 01-11. ਅਗਰ ਵਿਅਕਤੀ ਇਸ ਤੋਂ ਖਾ ਲੈਂਦਾ ਉਹ ਲਗਾਤਾਰ ਜਿਉਂਦਾ ਰਹਿੰਦਾ ਅਤੇ ਕਦੇ ਨਾ ਮਰਦਾ |

ਇੱਕ ਬਾਈਬਲ ਕਹਾਣੀ ਵਿੱਚੋਂ

ਇਹ ਹਵਾਲੇ ਕੁਝ ਬਾਈਬਲਾਂ ਤੋਂ ਥੋੜ੍ਹਾ ਭਿੰਨ ਹੋ ਸਕਦੇ ਹਨ |