pa_obs-tn/content/01/16.md

1.9 KiB

ਸੱਤਵਾਂ ਦਿਨ

ਰਚਨਾ ਦੇ ਛੇ ਦਿਨਾਂ ਦੇ ਖਤਮ ਹੋਣ ਤੋਂ ਅਗਲਾ ਦਿਨ |

ਉਸਨੇ ਆਪਣਾ ਕੰਮ ਖਤਮ ਕੀਤਾ

ਖ਼ਾਸ ਤੌਰ ਤੇ, ਪਰਮੇਸ਼ੁਰ ਨੇ ਰਚਨਾ ਦਾ ਕੰਮ ਖਤਮ ਕੀਤਾ | ਉਹ ਅਜੇ ਵੀ ਹੋਰ ਕੰਮ ਕਰਦਾ ਹੈ |

ਪਰਮੇਸ਼ੁਰ ਨੇ ਅਰਾਮ ਕੀਤਾ

ਪਰਮੇਸ਼ੁਰ ਨੇ “ਅਰਾਮ ਕੀਤਾ” ਦਾ ਮਤਲਬ ਕਿ ਉਸਨੇ ਰਚਨਾ ਦੇ ਕੰਮ ਨੂੰ ਪੂਰਾ ਕਰਕੇ ਰੋਕ ਦਿੱਤਾ | ਇਹ ਨਹੀਂ ਕਿ ਪਰਮੇਸ਼ੁਰ ਗਿਆ ਸੀ ਜਾਂ ਹੋਰ ਕੰਮ ਕਰਨ ਦੇ ਯੋਗ ਨਹੀਂ ਸੀ |

ਸੱਤਵੇਂ ਦਿਨ ਨੂੰ ਬਰਕਤ ਦਿੱਤੀ

ਪਰਮੇਸ਼ੁਰ ਕੋਲ ਸੱਤਵੇਂ ਦਿਨ ਲਈ ਖ਼ਾਸ ਅਤੇ ਸਿੱਧ ਯੋਜਨਾ ਸੀ ਅਤੇ ਹਰ ਆਉਣ ਵਾਲੇ ਸੱਤਵੇਂ ਦਿਨ ਲਈ ਵੀ |

ਇਸ ਨੂੰ ਪਵਿੱਤਰ ਠਹਿਰਾਇਆ

ਇਸ ਦਾ ਮਤਲਬ ਪਰਮੇਸ਼ੁਰ ਨੇ ਇਸ ਦਿਨ ਨੂੰ “ਅਲੱਗ” ਅਤੇ ਖ਼ਾਸ ਠਹਿਰਾਇਆ | ਇਹ ਦਿਨ ਹਫਤੇ ਦੇ ਬਾਕੀ ਦਿਨਾਂ ਦੀ ਤਰ੍ਹਾਂ ਇਸਤੇਮਾਲ ਕਰਨ ਲਈ ਨਹੀਂ ਸੀ |

ਸਾਰਾ ਸੰਸਾਰ

ਇਸ ਵਿੱਚ ਉਹ ਸਭ ਸ਼ਾਮਲ ਹੈ ਜੋ ਪਰਮੇਸ਼ੁਰ ਨੇ ਧਰਤੀ ਉੱਤੇ ਅਤੇ ਅਕਾਸ਼ ਵਿੱਚ ਰਚਿਆ , ਦੋਨੋਂ ਜੋ ਚੀਜ਼ਾਂ ਦਿਖਾਈ ਦਿੰਦੀਆ ਅਤੇ ਅਦਿੱਖ ਹਨ |

ਇੱਕ ਬਾਈਬਲ ਦੀ ਕਹਾਣੀ ਵਿੱਚੋਂ ਲਈ ਗਈ

ਕੁਝ ਬਾਈਬਲ ਅਨੁਵਾਦ ਵਿੱਚ ਕੁਝ ਹਵਾਲੇ ਥੋੜ੍ਹਾ ਜਿਹਾ ਭਿੰਨ ਹੋ ਸਕਦੇ ਹਨ |