pa_obs-tn/content/01/02.md

1.9 KiB

ਪਰਮੇਸ਼ੁਰ ਨੇ ਕਿਹਾ

ਪਰਮੇਸ਼ੁਰ ਨੇ ਰੋਸ਼ਨੀ ਦੀ ਰਚਨਾ ਸਿਰਫ਼ ਇੱਕ ਸਧਾਰਨ ਜ਼ੁਬਾਨੀ ਸ਼ਬਦ ਦੇ ਹੁਕਮ ਨਾਲ ਕੀਤੀ |

ਹੋ ਜਾਵੇ

ਇਹ ਇੱਕ ਹੁਕਮ ਹੈ ਜਿਸ ਨਾਲ ਇੱਕ ਦਮ ਹੋ ਗਿਆ ਕਿਉਂਕਿ ਇਹ ਪਰਮੇਸ਼ੁਰ ਦੁਆਰਾ ਬੋਲਿਆ ਗਿਆ ਸੀ | ਹੋਰ ਵੀ ਸੁਭਾਵਿਕ ਤੌਰ ਨਾਲ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਸਕਦਾ ਹੈ ਕਿ ਇਹ ਯਕੀਨਨਤਾ ਦਾ ਕਥਨ ਹੈ ਜਿਸ ਦਾ ਮਤਲਬ ਇਹ ਯਕੀਨ ਨਾਲ ਹੋਵੇਗਾ | ਉਦਾਹਰਨ ਦੇ ਤੌਰ ਤੇ, ਤੁਸੀਂ ਇਸ ਤਰ੍ਹਾਂ ਅਨੁਵਾਦ ਕਰ ਸਕਦੇ ਹੋ, “ਪਰਮੇਸ਼ੁਰ ਨੇ ਕਿਹਾ, “ਇੱਥੋਂ ਰੋਸ਼ਨੀ ਹੋਵੇਗੀ”|

ਰੋਸ਼ਨੀ

ਇਹ ਇੱਕ ਖ਼ਾਸ ਰੋਸ਼ਨੀ ਸੀ ਜਿਸਨੂੰ ਪਰਮੇਸ਼ੁਰ ਨੇ ਉਤਪਤ ਕੀਤਾ, ਸੂਰਜ ਤਾਂ ਬਾਅਦ ਵਿੱਚ ਰਚਿਆ ਗਿਆ ਸੀ |

ਚੰਗੀ ਸੀ

ਉਤਪਤੀ ਦੀ ਕਹਾਣੀ ਵਿੱਚ ਇਹ ਸ਼ਬਦ ਕਈ ਵਾਰੀ ਦੁਹਰਾਇਆ ਗਿਆ ਹੈ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਉਤਪਤੀ ਦਾ ਹਰ ਪਹਿਲੂ ਪਰਮੇਸ਼ੁਰ ਨੂੰ ਖੁਸ਼ ਕਰਨ ਵਾਲਾ ਸੀ ਅਤੇ ਉਸਦੀ ਯੋਜਨਾ ਅਤੇ ਉਦੇਸ਼ ਨੂੰ ਪੂਰਾ ਕਰਨ ਵਾਲਾ ਸੀ |

ਉਤਪਤੀ

ਇਹ ਸ਼ਬਦ ਇੱਥੋਂ ਛੇ ਦਿਨਾਂ ਦੇ ਸਮੇਂ ਬਾਰੇ ਵਰਤਿਆ ਗਿਆ ਹੈ ਜਿਸ ਵਿਚਕਾਰ ਪਰਮੇਸ਼ੁਰ ਨੇ ਸਭ ਕੁਝ ਰਚਿਆ ਜੋ ਅੱਜ ਹੋਂਦ {ਵਜ਼ੂਦ} ਰੱਖਦਾ ਹੈ |